ਦੇਸ਼ ਦੇ 19 ਕਰੋੜ ਨੌਜਵਾਨਾਂ ਕੋਲ ਨਹੀਂ ਹੈ ਬੈਂਕ ਖਾਤਾ

04/20/2018 2:37:16 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਧਨ ਯੋਜਨਾ ਦੀ ਸਫਲਤਾ ਤੋਂ ਬਾਅਦ ਵੀ ਭਾਰਤ 'ਚ 19 ਕਰੋੜ ਨੌਜਵਾਨਾਂ ਦੇ ਕੋਲ ਬੈਂਕ ਖਾਤਾ ਨਹੀਂ ਹੈ। ਵਰਲਡ ਬੈਂਕ ਨੇ ਵੀਰਵਾਰ ਨੂੰ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਚੀਨ ਤੋਂ ਬਾਅਦ ਭਾਰਤ 'ਚ ਦੁਨੀਆ ਦੀ ਦੂਜੀ ਸਭ ਤੋਂ ਜ਼ਿਆਦਾ ਜਨਸੰਖਿਆ ਅਜਿਹੀ ਹੈ, ਜਿਸ ਦੇ ਕੋਲ ਬੈਂਕ ਖਾਤਾ ਨਹੀਂ ਹੈ।
ਵਰਲਡ ਬੈਂਕ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪਿਛਲੇ ਸਾਲ ਤੱਕ ਲਗਭਗ ਅੱਧੇ ਜਨ ਧਨ ਬੈਂਕ ਖਾਤੇ ਇਨਐਕਟਿਵ ਸਨ। ਹਾਲਾਂਕਿ ਵਰਲਡ ਬੈਂਕ ਨੇ ਮੋਦੀ ਸਰਕਾਰ ਦੇ ਵਿੱਤੀ ਇਨਕਾਰਪੋਰੇਸ਼ਨ ਯੋਜਨਾ ਜਨ ਧਨ ਯੋਜਨਾ ਦੀ ਤਾਰੀਫ ਕੀਤੀ ਹੈ। ਇਸ ਯੋਜਨਾ ਦੇ ਰਾਹੀਂ ਮਾਰਚ 2018 ਤੱਕ 31 ਕਰੋੜ ਹੋਰ ਭਾਰਤੀ ਰਸਮੀ ਬੈਂਕਿੰਗ ਸਿਸਟਮ ਦੇ ਦਾਇਰੇ 'ਚ ਲਿਆਂਦੇ ਗਏ ਹਨ। ਵਰਲਡ ਬੈਂਕ ਨੇ ਇਕ ਵੀ ਕਿਹਾ ਕਿ ਬੈਂਕ ਖਾਤੇ ਵਾਲੀ ਦੇਸ਼ ਦੀ ਨੌਜਵਾਨ ਜਨਸੰਖਿਆ 2011 ਦੀ ਤੁਲਨਾ 'ਚ ਦੋ ਗੁਣਾ ਹੋ ਕੇ 80 ਫੀਸਦੀ ਹੋ ਗਈ ਹੈ। ਜਨ ਧਨ ਯੋਜਨਾ ਨੂੰ ਮੋਦੀ ਸਰਕਾਰ ਵਲੋਂ 2014 'ਚ ਲਾਂਚ ਕੀਤਾ ਗਿਆ ਸੀ। 
ਵਰਲਡ ਬੈਂਕ ਵਲੋਂ ਜਾਰੀ ਕੀਤੇ ਗਲੋਬਲ ਫਿਨਡੈਕਸ ਡਾਟਾਬੇਸ ਦੇ ਮੁਤਾਬਕ ਦੁਨੀਆ ਦੇ ਬਿਨਾਂ ਬੈਂਕ ਖਾਤੇ ਵਾਲੇ ਨੌਜਵਾਨਾਂ ਦੀ ਕੁੱਲ ਗਿਣਤੀ ਦਾ 11 ਫੀਸਦੀ ਹਿੱਸਾ ਭਾਰਤ 'ਚ ਹੈ। ਵਰਲਡ ਬੈਂਕ ਨੇ ਕਿਹਾ ਹੈ ਕਿ ਚੀਨ ਤੇ ਭਾਰਤ 'ਚ ਸਭ ਤੋਂ ਜ਼ਿਆਦਾ ਬਿਨਾਂ ਬੈਂਕ ਖਾਤੇ ਵਾਲੇ ਲੋਕ ਰਹਿੰਦੇ ਹਨ ਤੇ ਇਸ ਦਾ ਕਾਰਨ ਉਨ੍ਹਾਂ ਦੀ ਜ਼ਿਆਦਾ ਜਨਸੰਖਿਆ ਹੈ। 22.5 ਕਰੋੜ ਬਿਨਾਂ ਬੈਂਕ ਖਾਤਿਆਂ ਵਾਲੇ ਨੌਜਵਾਨਾਂ ਦੇ ਨਾਲ ਚੀਨ ਦੁਨੀਆ ਦੇ ਸਭ ਤੋਂ ਜ਼ਿਆਦਾ ਅਨਬੈਂਕਡ ਜਨਸੰਖਿਆ ਵਾਲਾ ਦੇਸ਼ ਹੈ। ਇਸ ਤੋਂ ਬਾਅਦ ਭਾਰਤ (19 ਕਰੋੜ), ਪਾਕਿਸਤਾਨ (10 ਕਰੋੜ) ਤੇ ਇੰਡੋਨੇਸ਼ੀਆ (9.5 ਕਰੋੜ) ਦਾ ਸਥਾਨ ਹੈ।
ਮੋਦੀ ਸਰਕਾਰ ਨੇ 2014 'ਚ ਬੈਂਕ ਖਾਤੇ ਖੋਲਣ ਦੇ ਲਈ ਇਕ ਵੱਡਾ ਅਭਿਆਨ ਚਲਾਇਆ ਤੇ ਆਧਾਰ ਦੇ ਰਾਹੀਂ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਲੋਕਾਂ ਦੇ ਬੈਂਕ ਖਾਤੇ ਖੋਲੇ। ਵਰਲਡ ਬੈਂਕ ਨੇ ਇਸ ਗੱਲ 'ਤੇ ਚਿੰਤਾ ਜ਼ਾਹਿਰ ਕੀਤੀ ਕਿ ਇਨ੍ਹਾਂ 'ਚੋਂ ਲਗਭਗ ਅੱਧੇ ਖਾਤੇ ਪਿਛਲੇ ਸਾਲ ਤੱਕ ਇਨਐਕਟਿਵ ਸਨ। ਵਰਲਡ ਬੈਂਕ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕੈਸ਼ ਤੇ ਡਿਜੀਟਲ ਪੇਮੈਂਟ ਵੱਲ ਆਉਣ ਨਾਲ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਕੁਸ਼ਲਤਾ ਨੂੰ ਸੁਧਾਰਿਆ ਜਾ ਸਕਦਾ ਹੈ। ਵਰਲਡ ਬੈਂਕ ਨੇ ਕਿਹਾ ਕਿ ਨਗਦੀ ਦੀ ਬਜਾਏ ਬਾਇਓਮੈਟ੍ਰਿਕ ਸਮਾਰਟ ਕਾਰਡ ਦੇ ਰਾਹੀਂ ਭੁਗਤਾਨ ਸ਼ੁਰੂ ਕਰਨ ਤੋਂ ਬਾਅਦ ਪੈਨਸ਼ਨ ਭੁਗਤਾਨ 'ਚ ਹੋਣ ਵਾਲੀ ਗੜਬੜੀ 'ਚ 47 ਫੀਸਦੀ ਦੀ ਕਮੀ ਆਈ ਹੈ। ਦੁਨੀਆਭਰ 'ਚ 1.7 ਅਰਬ ਨੌਜਵਾਨ ਅਜੇ ਵੀ ਬਿਨਾਂ ਬੈਂਕ ਖਾਤਿਆਂ ਦੇ ਹਨ। ਹਾਲਾਂਕਿ ਇਨ੍ਹਾਂ 'ਚੋਂ ਦੋ ਤਿਹਾਈ ਦੇ ਕੋਲ ਮੋਬਾਇਲ ਫੋਨ ਹਨ, ਜੋ ਫਾਇਨੈਂਸ਼ੀਅਲ ਸਰਵਿਸਸ ਤੱਕ ਪਹੁੰਚ ਬਣਾਉਣ 'ਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।