ਮਣੀਪੁਰ ਜਾਤੀ ਹਿੰਸਾ ਦੇ 8 ਮਹੀਨੇ ਬਾਅਦ ਦਫ਼ਨਾਈਆਂ ਗਈਆਂ 19 ਲਾਸ਼ਾਂ, ਕੂਕੀ ਬਹੁਲ ਜ਼ਿਲ੍ਹੇ 'ਚ ਬੰਦ ਰਹੇ ਬਾਜ਼ਾਰ

12/16/2023 10:49:52 AM

ਇੰਫਾਲ- ਮਣੀਪੁਰ 'ਚ ਜਾਤੀ ਹਿੰਸਾ 'ਚ ਮਾਰੇ ਗਏ ਕੂਕੀ ਭਾਈਚਾਰੇ ਦੇ 19 ਲੋਕਾਂ ਨੂੰ ਮੌਤ ਦੇ 8 ਮਹੀਨੇ ਬਾਅਦ ਦਫ਼ਨਾਇਆ ਗਿਆ। ਫਾਈਜਾਂਗ ਪਿੰਡ 'ਚ ਆਦਿਵਾਸੀ ਏਕਤਾ ਕਮੇਟੀ ਵਲੋਂ ਆਯੋਜਿਤ ਸਮੂਹਿਕ ਅੰਤਿਮ ਸੰਸਕਾਰ 'ਚ ਪੀੜਤਾਂ ਦੇ ਮਿੱਤਰ ਅਤੇ ਰਿਸ਼ਤੇਦਾਰ  ਸ਼ਾਮਲ ਹੋਏ।

ਇਹ ਵੀ ਪੜ੍ਹੋ- ਰਾਜਸਥਾਨ ਦੇ 'ਭਜਨ ਲਾਲ', ਪੜ੍ਹੋ ਸਰਪੰਚੀ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ

ਆਯੋਜਕਾਂ ਨੇ ਕਿਹਾ ਕਿ 19 ਪੀੜਤਾਂ ਦੀਆਂ ਲਾਸ਼ਾਂ ਇੰਫਾਲ ਵਿਚ ਕਰੀਬ 8 ਮਹੀਨੇ ਤੋਂ ਮੁਰਦਾਘਰ ਵਿਚ ਸਨ। ਆਖ਼ਰਕਾਰ ਸਨਮਾਨਜਨਕ ਤਰੀਕੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਫਾਈਜਾਂਗ ਪਿੰਡ 'ਚ ਆਦਿਵਾਸੀ ਏਕਤਾ ਕਮੇਟੀ ਵਲੋਂ ਇਸ ਦਿਨ ਨੂੰ ਸੋਗ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਮੱਦੇਨਜ਼ਰ 12 ਘੰਟੇ ਦੇ ਬੰਦ ਦੀ ਅਪੀਲ ਮਗਰੋਂ ਕੂਕੀ ਬਹੁਲ ਜ਼ਿਲ੍ਹੇ 'ਚ ਕਈ ਮਕਾਨਾਂ 'ਤੇ ਕਾਲੇ ਝੰਡੇ ਲਹਿਰਾਏ ਗਏ। ਇਸ ਦੇ ਨਾਲ ਹੀ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ ਅਤੇ ਜਨਤਕ ਟਰਾਂਸਪੋਰਟ ਸੜਕਾਂ 'ਤੇ ਘੱਟ ਨਜ਼ਰ ਆਏ।

ਇਹ ਵੀ ਪੜ੍ਹੋ-  ਇੱਛਾ ਮੌਤ ਮੰਗਣ ਵਾਲੀ ਮਹਿਲਾ ਜੱਜ ਦੀ ਵਾਇਰਲ ਚਿੱਠੀ 'ਤੇ ਐਕਸ਼ਨ 'ਚ SC, ਇਲਾਹਾਬਾਦ ਹਾਈ ਕੋਰਟ ਤੋਂ ਮੰਗੀ ਰਿਪੋਰਟ

ਇੰਫਾਲ ਘਾਟੀ ਵਿਚ ਜਵਾਹਰਲਾਲ ਨਹਿਰੂ ਆਯੁਵਿਗਿਆਨ ਸੰਸਥਾ ਅਤੇ ਖੇਤਰੀ ਆਯੁਵਿਗਿਆਨ ਸੰਸਥਾ ਦੇ ਮੁਰਦਾਘਰ ਤੋਂ 60 ਲਾਸ਼ਾਂ ਨੂੰ ਹਵਾਈ ਮਾਰਗ ਤੋਂ ਚੁਰਾਚਾਂਦਪੁਰ ਅਤੇ ਕਾਂਗਪੋਕਪੀ ਜ਼ਿਲ੍ਹੇ ਵਿਚ ਦਫ਼ਨਾਇਆ ਗਿਆ, ਜਦਕਿ 41 ਹੋਰਨਾਂ ਨੂੰ ਚੁਰਾਚਾਂਦਪੁਰ ਭੇਜਿਆ ਹੈ। 

ਦੱਸਣਯੋਗ ਹੈ ਕਿ ਮਣੀਪੁਰ 'ਚ ਮੈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਦੇ ਵਿਰੋਧ ਵਿਚ ਸੂਬੇ ਦੇ ਪਹਾੜੀ ਜ਼ਿਲ੍ਹਿਆਂ ਵਿਚ ਆਦਿਵਾਸੀ ਇਕਜੁਟਤਾ ਮਾਰਚ ਦਾ ਆਯੋਜਨ ਕੀਤਾ ਗਿਆ ਸੀ। ਜਿਸ ਤੋਂ ਬਾਅਦ 3 ਮਈ ਨੂੰ ਜਾਤੀ ਹਿੰਸਾ ਭੜਕ ਗਈ ਸੀ। ਮਣੀਪੁਰ ਦੀ ਆਬਾਦੀ 'ਚ ਮੈਤੇਈ ਭਾਈਚਾਰੇ ਦੀ ਹਿੱਸੇਦਾਰੀ ਕਰੀਬ 53 ਫ਼ੀਸਦੀ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ਵਿਚ ਰਹਿੰਦੇ ਹਨ। ਆਦਿਵਾਸੀ ਨਗਾ ਅਤੇ ਕੂਕੀ 40 ਫ਼ੀਸਦੀ ਤੋਂ ਥੋੜ੍ਹਾ ਵੱਧ ਹੈ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ। 

ਇਹ ਵੀ ਪੜ੍ਹੋ-  ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu