ਦੇਸ਼ ਭਰ 'ਚ 24 ਘੰਟਿਆਂ 'ਚ 1823 ਨਵੇਂ ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 33,610 ਹੋਈ

04/30/2020 7:30:01 PM

ਨਵੀਂ ਦਿੱਲੀ— ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1823 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਤੇ ਪਰਿਵਾਰ ਭਲਈ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵਲੋਂ ਦੱਸਿਆ ਗਿਆ ਕਿ ਪਿਛਲੇ 24 ਘੰਟਿਆਂ 'ਚ 1823 ਨਵੇਂ ਮਾਮਲਿਆਂ ਦੇ ਨਾਲ ਦੇਸ਼ 'ਚ ਕੋਰੋਨਾ ਪਾਜ਼ੀਟਿਵ ਦੇ ਲੋਕਾਂ ਦੀ ਸੰਖਿਆਂ 33,610 ਹੋ ਗਈ ਹੈ। ਇਨ੍ਹਾ 'ਚ 24,162 ਐਕਟਿਵ ਮਾਮਲੇ ਹਨ। ਇਸ ਤੋਂ ਇਲਾਵਾ 67 ਮੌਤਾਂ ਦੇ ਨਾਲ ਹੁਣ ਤਕ ਦੇਸ਼ 'ਚ ਮਰਨ ਵਾਲਿਆਂ ਦੀ ਸੰਖਿਆਂ 1075 ਪਹੁੰਚ ਗਈ ਹੈ। ਮੰਤਰਾਲਾ ਨੇ ਦੱਸਿਆ ਕਿ 8,373 ਲੋਕ ਹੁਣ ਤਕ ਡਿਸਚਾਰਜ ਕੀਤੇ ਜਾ ਚੁੱਕੇ ਹਨ।


ਇਸ ਤੋਂ ਪਹਿਲਾਂ ਸਹਿਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ 'ਕੋਵਿਡ-19' ਪਾਜ਼ੀਟਿਵ ਦੇ ਠੀਕ ਹੋਣ ਦੀ ਦਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਸਮੇਂ ਇਹ ਵੱਧ ਕੇ 25.19 ਪ੍ਰਤੀਸ਼ਤ ਹੋ ਗਈ ਹੈ ਜੋ ਇਕ ਸਕਾਰਾਤਮਕ ਸੰਕੇਤ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 630 ਲੋਕਾਂ ਦੇ ਠੀਕ ਹੋਣ ਦੇ ਨਾਲ ਅਜਿਹੇ ਲੋਕਾਂ ਦੀ ਸੰਖਿਆਂ 8324 'ਤੇ ਪਹੁੰਚ ਗਈ ਹੈ।


ਪਿਛਲੇ ਤਿੰਨ ਦਿਨਾਂ 'ਚ ਦੇਸ਼ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਦੁੱਗਣੇ ਹੋਣ ਦੀ ਦਰ ਵਧ ਕੇ 11.3 ਦਿਨ ਹੋ ਗਈ ਹੈ ਜੋ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ ਤੇ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਲੋਬਲ ਔਸਤ 7 ਪ੍ਰਤੀਸ਼ਤ ਹੈ। ਇਹ ਭਾਰਤ 'ਚ ਸਿਰਫ 3.2 ਪ੍ਰਤੀਸ਼ਤ ਹੈ। ਜ਼ਿਕਰਯੋਗ ਹੈ ਕਿ ਲਾਕਡਾਊਨ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਵਾਇਰਸ ਦੇ ਦੁੱਗਣੇ ਹੋਣ ਦੀ ਦਰ 3.2 ਦਿਨ ਸੀ।

Gurdeep Singh

This news is Content Editor Gurdeep Singh