ਲਾਕਡਾਊਨ ਦੌਰਾਨ ਫਰੀਦਾਬਾਦ 'ਚ ਲੁਕੇ ਸੀ ਵਿਦੇਸ਼ੀ ਨਾਗਰਿਕ, ਕੁਆਰੰਟੀਨ ਤੋਂ ਬਾਅਦ ਕੀਤੇ ਗ੍ਰਿਫਤਾਰ

05/13/2020 12:27:33 PM

ਚੰਡੀਗੜ੍ਹ-ਹਰਿਆਣਾ ਪੁਲਸ ਨੇ ਕੁਆਰੰਟੀਨ ਮਿਆਦ ਪੂਰੀ ਕਰਨ ਤੋਂ ਬਾਅਦ ਲਗਭਗ 18 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਲਾਕਡਾਊਨ ਦੌਰਾਨ ਫਰੀਦਾਬਾਦ 'ਚ ਵੱਖ-ਵੱਖ ਥਾਵਾਂ 'ਤੇ ਲੁਕ ਕੇ ਰਹਿਣ ਵਾਲੇ 18 ਵਿਦੇਸ਼ੀ ਨਾਗਰਿਕਾਂ 'ਚੋਂ 10 ਇੰਡੋਨੇਸ਼ੀਆਂ ਦੇ ਅਤੇ 9 ਫਿਲਸਤੀਨ ਦੇ ਨਾਗਰਿਕ ਸੀ।

ਦਰਅਸਲ ਇੰਡੋਨੇਸ਼ੀਆ ਅਤੇ ਫਿਲਸਤੀਨ ਦੇ ਇਹ ਨਾਗਰਿਕ ਲਾਕਡਾਊਨ ਦੌਰਾਨ ਫਰੀਦਾਬਾਦ 'ਚ ਵੱਖ-ਵੱਥ ਥਾਵਾਂ 'ਤੇ ਲੁਕ ਕੇ ਰਹਿ ਰਹੇ ਸੀ। ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਕੁਆਰੰਟੀਨ 'ਚ ਭੇਜਿਆ ਸੀ। ਹੁਣ ਕੁਆਰੰਟੀਨ ਮਿਆਦ ਪੂਰੀ ਕਰਨ ਤੋਂ ਬਾਅਦ ਫਰੀਦਾਬਾਦ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਰ ਕਰ ਲਿਆ ਹੈ।

ਫਰੀਦਾਬਾਦ 'ਚ ਲਾਕਡਾਊਨ ਦੌਰਾਨ ਰਹਿਣ ਇਨ੍ਹਾਂ ਨੇ ਸਥਾਨਿਕ ਪੁਲਸ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਸ ਸਬੰਧ 'ਚ ਸਾਰੇ 18 ਨਾਗਰਿਕਾਂ ਖਿਲਾਫ ਸੂਰਜਕੁੰਡ ਥਾਣੇ 'ਚ 2 ਅਪ੍ਰੈਲ ਨੂੰ ਵਿਦੇਸ਼ੀ ਐਕਟ ਅਤੇ ਲਾਕਡਾਊਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ, ਬੀਮਾਰੀ ਲੁਕਾਉਣ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।  ਕੁਆਰੰਟੀਨ ਮਿਆਦ ਪੂਰੀ ਕਰਨ ਤੋਂ ਬਾਅਦ ਸਾਰੇ ਨਾਗਰਿਕ ਠੀਕ ਹੋ ਗਏ ਹਨ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰਿਆਂ ਨੂੰ ਜੇਲ ਭੇਜ ਦਿੱਤਾ ਹੈ।

Iqbalkaur

This news is Content Editor Iqbalkaur