17ਵੀਂ ਲੋਕ ਸਭਾ ਦੀਆਂ ਮਹੱਤਵਪੂਰਨ ਗੱਲਾਂ, ਲੋਕ ਸਭਾ 'ਚ ਨਹੀਂ ਨਜ਼ਰ ਆਉਣਗੇ ਇਹ 'ਚਿਹਰੇ'

06/17/2019 12:20:37 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਭਾਜਪਾ ਦੀ ਬੰਪਰ ਜਿੱਤ ਮਗਰੋਂ ਦੂਜੀ ਵਾਰ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ 17ਵੀਂ ਲੋਕ ਸਭਾ ਦਾ ਅੱਜ ਤੋਂ ਪਹਿਲਾ ਸੰਸਦ ਸੈਸ਼ਨ ਸ਼ੁਰੂ ਹੋ ਗਿਆ ਹੈ। ਇਹ ਸੈਸ਼ਨ 26 ਜੁਲਾਈ ਤਕ ਚੱਲੇਗਾ, ਜਿਸ 'ਚ 5 ਜੁਲਾਈ ਨੂੰ ਬਜਟ ਪੇਸ਼ ਹੋਵੇਗਾ। ਸ਼ੁਰੂਆਤੀ ਦੋ ਦਿਨ ਤਕ ਪ੍ਰੋਟੇਮ ਸਪੀਕਰ ਵੀਰੇਂਦਰ ਕੁਮਾਰ ਵਲੋਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। 17ਵੀਂ ਲੋਕ ਸਭਾ ਦੀਆਂ ਕਈ ਚੀਜ਼ਾਂ ਅਹਿਮ ਹਨ, ਜਿਸ 'ਚ ਦਾਗੀ ਸੰਸਦ ਮੈਂਬਰਾਂ ਦੀ ਗਿਣਤੀ ਵਧ ਹੈ। ਕੁਝ ਨਕਾਰਾਤਮਕ ਚੀਜ਼ਾਂ ਪਹਿਲੀ ਵਾਰ ਨਜ਼ਰ ਆਉਣਗੀਆਂ। ਆਉ ਜਾਣਦੇ ਹਾਂ 17ਵੀਂ ਲੋਕ ਸਭਾ ਦੀਆਂ ਕੁਝ ਮਹੱਤਵਪੂਰਨ ਗੱਲਾਂ—

17ਵੀਂ ਲੋਕ ਸਭਾ 'ਚ ਨਜ਼ਰ ਨਹੀਂ ਆਉਣਗੇ ਇਹ ਦਿੱਗਜ ਨੇਤਾ—
17ਵੀਂ ਲੋਕ ਸਭਾ ਵਿਚ ਕਈ ਦਿੱਗਜ ਨੇਤਾ ਨਹੀਂ ਦਿੱਸਣਗੇ। ਇਸ ਵਿਚ ਉਹ ਨੇਤਾ ਵੀ ਹਨ, ਜਿਨ੍ਹਾਂ ਦੀ ਆਵਾਜ਼ ਪਿਛਲੇ 3 ਦਹਾਕਿਆਂ ਤੋਂ  ਵੀ ਵੱਧ ਸਮੇਂ ਤਕ ਸੰਸਦ ਵਿਚ ਗੂੰਜਦੀ ਰਹੀ।

ਭਾਜਪਾ ਦੇ ਸਭ ਤੋਂ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਸੁਮਿੱਤਰਾ ਮਹਾਜਨ, ਉਮਾ ਭਾਰਤੀ, ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ, ਮਲਿਕਾਅਰਜੁਨ ਖ਼ੜਗੇ, ਡਾ. ਮਨਮੋਹਨ ਸਿੰਘ, ਜੋਤੀਰਾਦਿੱਤਿਆ ਸਿੰਧੀਆ ਇਸ ਵਾਰ ਲੋਕ ਸਭਾ 'ਚ ਨਜ਼ਰ ਨਹੀਂ ਆਉਣਗੇ।

ਇਹ ਸਾਰੇ ਨੇਤਾ ਜਾਂ ਤਾਂ ਚੋਣ ਮੈਦਾਨ ਵਿਚ ਨਹੀਂ ਉਤਰੇ ਜਾਂ ਫਿਰ ਚੋਣ ਹਾਰ ਗਏ। 
 

ਆਜ਼ਾਦੀ ਤੋਂ ਬਾਅਦ ਲੋਕ ਸਭਾ 'ਚ ਸਭ ਤੋਂ ਵੱਧ ਮਹਿਲਾਵਾਂ—
ਇਸ ਵਾਰ ਕੁੱਲ 78 ਮਹਿਲਾਵਾਂ ਸੰਸਦ ਮੈਂਬਰ ਬਣੀਆਂ। ਆਜ਼ਾਦੀ ਤੋਂ ਬਾਅਦ ਇਹ ਅੰਕੜਾ ਸਭ ਤੋਂ ਵੱਧ ਹੈ। ਕੁੱਲ ਸਦਨ ਗਿਣਤੀ ਦਾ 14.8 ਫੀਸਦੀ ਮਹਿਲਾਵਾਂ ਹੋਣਗੀਆਂ। ਸਾਲ 2014 'ਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ 62 ਸੀ। ਇਸ ਲੋਕ ਸਭਾ ਚੋਣਾਂ ਵਿਚ ਕੁੱਲ 719 ਮਹਿਲਾਵਾਂ ਚੋਣ ਮੈਦਾਨ ਵਿਚ ਉਤਰੀਆਂ ਸਨ, ਜਿਸ ਵਿਚ 78 ਚੋਣ ਜਿੱਤਣ 'ਚ ਸਫਲ ਰਹੀਆਂ। ਖਾਸ ਗੱਲ ਇਹ ਹੈ ਕਿ 2019 ਦੀਆਂ ਲੋਕ ਸਭਾ 'ਚ 267 ਸੰਸਦ ਮੈਂਬਰ ਪਹਿਲੀ ਵਾਰ ਚੋਣ ਜਿੱਤੇ ਹਨ। 
 

ਦਾਗੀ ਸੰਸਦ ਮੈਂਬਰ ਦੀ ਗਿਣਤੀ ਵਧੀ—
17ਵੀਂ ਲੋਕ ਸਭਾ ਵਿਚ 88 ਫੀਸਦੀ ਕੋਰੜਪਤੀ ਸੰਸਦ ਮੈਂਬਰ ਹਨ। 542 'ਚੋਂ 475 ਕਰੋੜਪਤੀ ਸੰਸਦ ਮੈਂਬਰ ਸਦਨ ਪੁੱਜੇ ਹਨ। ਇਸ 'ਚੋਂ 265 ਭਾਜਪਾ ਦੇ ਸਭ ਤੋਂ ਵਧ ਕੋਰੜਪਤੀ ਹਨ। ਉੱਥੇ ਹੀ ਕਾਂਗਰਸ ਦੇ 43 ਸੰਸਦ ਮੈਂਬਰ ਕਰੋੜਪਤੀ ਹਨ। ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਦੇ 18 ਅਤੇ  ਜਨਤਾ ਦਲ ਯੂਨਾਈਟੇਡ (ਜਦ (ਯੂ) ਦੇ 15 ਸੰਸਦ ਮੈਂਬਰ ਕਰੋੜਪਤੀ ਹਨ। ਜਦਕਿ ਡੀ. ਐੱਮ. ਕੇ. ਦੇ 22, ਤ੍ਰਿਣਮੂਲ ਦੇ 20 ਅਤੇ ਜਗਨ ਮੋਹਨ ਰੈੱਡੀ ਦੀ ਪਾਰਟੀ ਵਾਈ. ਐੱਸ. ਆਈ. ਦੇ 19 ਸੰਸਦ ਮੈਂਬਰ ਕਰੋੜਪਤੀ ਹਨ। ਸਾਲ 2014 ਦੀ ਤੁਲਨਾ ਵਿਚ ਸੰਸਦ ਮੈਂਬਰਾਂ ਦੀ ਗਿਣਤੀ ਵਧੀ ਹੈ। 
 

ਕਾਂਗਰਸ ਨੇ ਨਹੀਂ ਖੋਲ੍ਹਿਆ ਪੱਤਾ—
17ਵੀਂ ਲੋਕ ਸਭਾ ਵਿਚ ਕਾਂਗਰਸ ਦਾ ਨੇਤਾ ਕੌਣ ਹੋਵੇਗਾ, ਇਸ ਨੂੰ ਲੈ ਕੇ ਕਾਂਗਰਸ ਨੇ ਅਜੇ ਤਕ ਸਥਿਤੀ ਸਾਫ ਨਹੀਂ ਕੀਤੀ ਹੈ। ਇਹ ਇਕ ਵੱਡਾ ਸਵਾਲ ਹੈ ਕਿ ਕਾਂਗਰਸ ਵਲੋਂ ਆਪਣਾ ਨੇਤਾ ਅਜੇ ਤਕ ਕਿਉਂ ਨਹੀਂ ਚੁਣਿਆ ਗਿਆ, ਜਦਕਿ ਸੰਸਦ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ।

Tanu

This news is Content Editor Tanu