ਬਿਹਾਰ ''ਚ 175 ਮੁਅੱਤਲ ਰੰਗਰੂਟ ਹੋਣਗੇ ਗ੍ਰਿਫਤਾਰ

11/06/2018 10:16:56 PM

ਪਟਨਾ – ਸਥਾਨਕ ਪੁਲਸ ਲਾਈਨ ਵਿਖੇ ਬੀਤੇ ਦਿਨੀਂ ਵਾਪਰੀ ਹਿੰਸਾ ਦੀ ਇਕ ਘਟਨਾ ਸਬੰਧੀ ਬਿਹਾਰ 'ਚ ਪਹਿਲੀ ਵਾਰ ਪੁਲਸ ਵਿਰੁੱਧ ਹੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਕ ਮਹਿਲਾ ਕਾਂਸਟੇਬਲ ਦੀ ਮੌਤ ਪਿੱਛੋਂ ਗੁੱਸੇ 'ਚ ਆਈ ਹੋਈ ਪੁਲਸ ਫੋਰਸ ਦੀ ਹਿੰਸਾ ਨੂੰ ਦੰਗਿਆਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਰਾਜਧਾਨੀ ਦੀ ਬੁੱਧਾ ਕਾਲੋਨੀ ਪੁਲਸ ਚੌਕੀ ਵਿਖੇ 4 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਪਿੱਛੋਂ ਕਈ ਅਧਿਕਾਰੀਆਂ ਦੀ ਨੌਕਰੀ 'ਤੇ ਗਾਜ਼ ਤਾਂ ਡਿਗੇਗੀ ਹੀ, ਨਾਲ ਹੀ ਮੁਅੱਤਲ ਕੀਤੇ ਗਏ 175 ਰੰਗਰੂਟ ਵੀ ਗ੍ਰਿਫਤਾਰ ਕੀਤੇ ਜਾਣਗੇ। ਪੁਲਸ ਵਲੋਂ ਇਸ ਸਬੰਧੀ ਕਾਗਜ਼ੀ ਪ੍ਰਕਿਰਿਆ ਤੇਜ਼ੀ ਨਾਲ ਨਿਪਟਾਈ ਜਾ ਰਹੀ ਹੈ। ਆਉਂਦੇ ਕੁਝ ਦਿਨਾਂ ਦੌਰਾਨ ਹੀ ਕਾਰਵਾਈ ਹੋ ਜਾਏਗੀ।