17 ਸਾਲ ਬਾਅਦ ਭਾਰਤ ਨੂੰ ਮਿਲਿਆ ਮਿਸ ਵਰਲਡ ਦਾ ਤਾਜ, ਮਾਨੁਸ਼ੀ ਦੇ ਪਿੰਡ ''ਚ ਖੁਸ਼ੀ ਦਾ ਮਾਹੌਲ

11/20/2017 8:13:11 AM

ਬਹਾਦੁਰਗੜ੍ਹ — ਹਰਿਆਣੇ ਦੀ ਬੇਟੀ ਮਾਨੁਸ਼ੀ ਛਿੱਲਰ ਨੇ 17 ਸਾਲ ਬਾਅਦ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਰਾਸ਼ਟਰ ਦਾ ਸੁਪਨਾ ਪੂਰਾ ਕੀਤਾ ਹੈ। ਮਾਨੁਸ਼ੀ ਦੇ ਮਿਸ ਵਰਲਡ ਬਨਣ ਤੋਂ ਬਾਅਦ ਬਾਮਨੌਲੀ ਪਿੰਡ 'ਚ ਜਸ਼ਨ ਦਾ ਮਾਹੌਲ ਹੈ। ਮਾਨੁਸ਼ੀ ਹਰਿਆਣੇ ਦੇ ਬਹਾਦੁਰਗੜ ਦੇ ਨਾਲ ਲੱਗਦੇ ਬਾਮਨੌਲੀ ਪਿੰਡ ਦੀ ਧੀ ਹੈ। ਪਿੰਡ 'ਚ ਕੱਲ੍ਹ ਰਾਤ ਤੋਂ ਹੀ ਜਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ ਜੋ ਕਿ ਹਾਲੇ ਵੀ ਚੱਲ ਰਿਹਾ ਹੈ। ਪਿੰਡ ਦੇ ਲੋਕਾਂ ਨੇ ਇਕ-ਦੂਸਰੇ ਨੂੰ ਮਿਠਾਈ ਖੁਆ ਕੇ ,ਢੋਲ ਵਜਾ ਕੇ , ਡਾਂਸ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੂਸਰੇ ਪਾਸੇ ਔਰਤਾਂ ਨੇ ਮੰਗਲ ਗੀਤ ਗਾ ਕੇ ਆਪਣੀ ਲਾਡਲੀ ਲਈ ਦੁਆਵਾ ਮੰਗੀਆਂ ਅਤੇ ਬੇਟੀ ਨੂੰ ਆਸ਼ਿਰਵਾਦ ਦਿੱਤਾ। ਸਿਰਫ ਪਿੰਡ ਹੀ ਨਹੀਂ ਸ਼ਹਿਰ ਅਤੇ ਸੂਬੇ ਤੋਂ ਇਲਾਵਾ ਪੂਰੇ ਦੇਸ਼ ਨੂੰ ਆਪਣੀ ਇਸ ਬੇਟੀ 'ਤੇ ਮਾਣ ਹੈ।


ਜਨ-ਸੰਖਿਆ ਦੇ ਅਧਾਰ 'ਤੇ ਬਾਮਨੌਲੀ ਕੋਈ ਵੱਡਾ ਪਿੰਡ ਨਹੀਂ ਹੈ। ਇਥੋਂ ਦੀ ਜਨ-ਸੰਖਿਆ ਸਿਰਫ 6 ਹਜ਼ਾਰ ਹੈ। ਇਥੇ ਬੇਟੀਆਂ ਅਤੇ ਬੇਟਿਆਂ 'ਚ ਕਈ ਫਰਕ ਨਹੀਂ ਕੀਤਾ ਜਾਂਦਾ ਇਸੇ ਕਾਰਨ ਪੜ੍ਹਾਈ ਨੂੰ ਲੈ ਕੇ ਇਥੋਂ ਦੀਆਂ ਬੇਟੀਆਂ ਕਿਸੇ ਤੋਂ ਵੀ ਘੱਟ ਨਹੀਂ। ਮਾਨੁਸ਼ੀ ਦੀ ਇਸ ਪ੍ਰਾਪਤੀ 'ਤੇ ਪਿੰਡ ਦੀਆਂ ਧੀਆਂ ਨੂੰ ਹੌਸਲਾ ਮਿਲਿਆ ਹੈ। ਇਲਾਕੇ ਦੀਆਂ ਬੇਟੀਆਂ ਦਾ ਕਹਿਣਾ ਹੈ ਕਿ ਉਹ ਬੇਹੱਦ ਖੁਸ਼ ਹਨ ਅਤੇ ਹੁਣ ਮਾਨੁਸ਼ੀ ਦੀ ਤਰ੍ਹਾਂ ਆਪਣਾ ਸਪਨਾ ਪੂਰਾ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਣ ਕਰਣਗੀਆਂ। ਮਾਨੁਸ਼ੀ ਦਾ ਪਰਿਵਾਰ ਕਰੀਬ 17 ਸਾਲ ਪਹਿਲਾਂ ਹੀ ਪਿੰਡ ਛੱਡ ਕੇ ਦਿੱਲੀ ਜਾ ਵਸਿਆ ਸੀ ਪਰ ਪਿੰਡ ਨਾਲ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆ। ਪਿੰਡ 'ਚ ਮਾਨੁਸ਼ੀ ਦੇ ਦਾਦਾ ਨੇ ਇਕ ਸ਼ਿਵ ਮੰਦਰ ਦਾ ਨਿਰਮਾਣ ਕਰਵਾਇਆ ਸੀ, ਜਿਸ 'ਚ ਮਿਸ ਵਰਲਡ ਦੇ ਫਾਈਨਲ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਹਵਨ ਕਰਕੇ ਆਪਣੀ ਬੇਟੀ ਲਈ ਦੁਆਵਾਂ ਮੰਗੀਆਂ ਸਨ।