ਦਿੱਲੀ ਅਤੇ ਤ੍ਰਿਪੁਰਾ 'ਚ BSF ਦੇ 17 ਜਵਾਨ ਕੋਰੋਨਾ ਪਾਜ਼ੀਟਿਵ

05/03/2020 12:09:28 AM

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਤ੍ਰਿਪੁਰਾ 'ਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ 17 ਕਰਮਚਾਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਬੁਲਾਰਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰਾ ਨੇ ਦੱਸਿਆ ਕਿ ਉਨ੍ਹਾਂ 'ਚੋਂ ਸੱਤ ਚਾਂਦਨੀ ਮਹਲ ਅਤੇ ਜਾਮਾ ਮਸਜਿਦ ਖੇਤਰਾਂ 'ਚ ਪਿਛਲੇ ਕੁੱਝ ਹਫ਼ਤੇ ਦਿੱਲੀ ਪੁਲਸ ਦੀ ਮਦਦ ਲਈ ਤਾਇਨਾਤ ਕੀਤੇ ਗਏ ਸਨ। ਉਹ ਫੋਰਸ ਦੀ 126ਵੀਂ ਅਤੇ 178ਵੀਂ ਬਟਾਲੀਅਨ ਦਾ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਗ੍ਰੇਟਰ ਨੋਇਡਾ  ਦੇ ਸੀ.ਏ.ਪੀ.ਐਫ. ਰੈਫਰਲ ਹਸਪਤਾਲ ਦੇ ਇਕਾਂਤਵਾਸ ਕੇਂਦਰ 'ਚ ਦਾਖਲ ਕੀਤਾ ਗਿਆ ਹੈ।

ਬੁਲਾਰੇ ਦੇ ਅਨੁਸਾਰ ਆਰ ਕੇ ਪੁਰਮ 'ਚ ਫੋਰਸ ਦੇ ਹਸਪਤਾਲ 'ਚ ਦਾਖਲ ਕਰਵਾਏ ਗਏ 8 ਹੋਰ ਕਰਮਚਾਰੀ ਵੀ ਇਸ ਵਾਇਰਸ ਤੋਂ ਪੀੜਤ ਹੋ ਗਏ। ਪਿਛਲੇ ਕੁੱਝ ਦਿਨਾਂ 'ਚ ਜਾਂਚ ਦੌਰਾਨ ਉਨ੍ਹਾਂ ਦੇ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ। ਉਨ੍ਹਾਂ 'ਚ ਦੋ ਅਜਿਹੇ ਕਰਮਚਾਰੀ ਹਨ ਜਿਨ੍ਹਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੇ ਦੋ ਸਹਾਇਕ ਵੀ ਹਨ।

ਦੂਜੇ ਪਾਸੇ, ਤ੍ਰਿਪੁਰਾ 'ਚ ਫੋਰਸ ਦੇ ਦੋ ਕਰਮਚਾਰੀਆਂ ਨੂੰ ਇਸ ਬੀਮਾਰੀ ਤੋਂ ਪੀੜਤ ਪਾਇਆ ਗਿਆ। ਬੀ.ਐਸ.ਐਫ. 'ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀ ਭਾਰਤੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਉਸ ਨੂੰ ਵੱਖ-ਵੱਖ ਤਰ੍ਹਾਂ ਦੀ ਅੰਦਰੂਨੀ ਸੁਰੱਖਿਆ ਦੀ ਡਿਊਟੀ 'ਤੇ ਵੀ ਲਗਾਇਆ ਜਾਂਦਾ ਹੈ।

Inder Prajapati

This news is Content Editor Inder Prajapati