ਭਾਰਤ-ਚੀਨ ਵਿਚਾਲੇ 16ਵੇਂ ਦੌਰ ਦੀ ਗੱਲਬਾਤ ਰਹੀ ਬੇਨਤੀਜਾ, LAC ’ਤੇ ਗਤੀਰੋਧ ਜਾਰੀ

07/18/2022 11:00:15 PM

ਨਵੀਂ ਦਿੱਲੀ : ਪੂਰਬੀ ਲੱਦਾਖ ’ਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਫੌਜੀ ਗਤੀਰੋਧ ਨੂੰ ਦੂਰ ਕਰਨ ਲਈ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦੀ 16ਵੇਂ ਦੌਰ ਦੀ ਗੱਲਬਾਤ ’ਚ ਪੈਂਡਿੰਗ ਮੁੱਦਿਆਂ ਦੇ ਹੱਲ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। ਦੋਹਾਂ ਪੱਖਾਂ ਵਿਚਾਲੇ 16ਵੇਂ ਦੌਰ ਦੀ ਗੱਲਬਾਤ ਐਤਵਾਰ ਨੂੰ ਭਾਰਤੀ ਸਰਹੱਦ ਦੇ ਚੁਸ਼ੂਲ ਮੋਲਡੋ ਇਲਾਕੇ ’ਚ ਹੋਈ ਸੀ। ਗੱਲਬਾਤ ਤੋਂ ਬਾਅਦ ਸੋਮਵਾਰ ਦੇਰ ਰਾਤ ਜਾਰੀ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਵਿਚਾਲੇ ਪੈਂਡਿੰਗ ਮੁੱਦਿਆਂ ਦੇ ਹੱਲ ਬਾਰੇ ਪਿਛਲੇ ਦੌਰ ਦੀ ਗੱਲਬਾਤ ਨਾਲ ਅੱਗੇ ਸਾਕਾਰਾਤਮਕ ਅਤੇ ਉਤਸ਼ਾਹਜਨਕ ਗੱਲਬਾਤ ਹੋਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਸਰਕਾਰ ਨੇ MSP ’ਤੇ ਬਣਾਈ ਕਮੇਟੀ, ਸੰਯੁਕਤ ਮੋਰਚੇ ਵੱਲੋਂ ਨਾਵਾਂ ਦੀ ਉਡੀਕ

ਦੋਵਾਂ ਧਿਰਾਂ ਨੇ ਇਨ੍ਹਾਂ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵਾਂ ਧਿਰਾਂ ਨੇ ਦੁਹਰਾਇਆ ਕਿ ਪੈਂਡਿੰਗ ਮੁੱਦਿਆਂ ਦੇ ਜਲਦ ਹੱਲ ਨਾਲ ਅਸਲ ਕੰਟਰੋਲ ਰੇਖਾ ’ਤੇ ਦੋਸਤਾਨਾ ਮਾਹੌਲ ਪੈਦਾ ਹੋਵੇਗਾ, ਜਿਸ ਨਾਲ ਦੁਵੱਲੇ ਸਬੰਧਾਂ 'ਚ ਤਰੱਕੀ ਹੋਵੇਗੀ। ਦੋਵਾਂ ਧਿਰਾਂ ਨੇ ਪੱਛਮੀ ਸੈਕਟਰ ’ਚ ਜ਼ਮੀਨੀ ਪੱਧਰ ’ਤੇ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਬਾਕੀ ਬਚੇ ਮੁੱਦਿਆਂ ਦੇ ਜਲਦ ਅਤੇ ਆਪਸੀ ਸਵੀਕਾਰਯੋਗ ਹੱਲ ਲਈ ਫੌਜੀ ਅਤੇ ਕੂਟਨੀਤਕ ਮਾਧਿਅਮ ਰਾਹੀਂ ਗੱਲਬਾਤ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਵੀ ਸਹਿਮਤੀ ਪ੍ਰਗਟਾਈ ਹੈ।


Manoj

Content Editor

Related News