ਬਿਸਤਰ ਤੋਂ ਡਿੱਗੀ 160 ਕਿਲੋ ਦੀ ਬੀਮਾਰ ਔਰਤ, ਪਰਿਵਾਰ ਕੋਲੋਂ ਚੁੱਕੀ ਨਹੀਂ ਗਈ ਤਾਂ ਮੰਗੀ ਫਾਇਰ ਵਿਭਾਗ ਦੀ ਮਦਦ

09/07/2023 4:35:42 PM

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਵੀਰਵਾਰ ਨੂੰ 160 ਕਿਲੋਗ੍ਰਾਮ ਭਾਰ ਵਾਲੀ ਇਕ ਬੀਮਾਰ ਔਰਤ ਆਪਣੇ ਬਿਸਤਰ ਤੋਂ ਹੇਠਾਂ ਡਿੱਗ ਗਈ, ਜਿਸ ਨੂੰ ਚੁੱਕਣ ਲਈ ਪਰਿਵਾਰ ਦੇ ਮੈਂਬਰਾਂ ਨੇ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਮੰਗੀ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਖ਼ਰਾਬ ਸਿਹਤ ਕਾਰਨ ਤੁਰਨ-ਫਿਰਨ 'ਚ ਪਰੇਸ਼ਾਨੀ ਨਾਲ ਜੂਝ ਰਹੀ 62 ਸਾਲਾ ਔਰਤ ਵਾਘਬਿਲ ਇਲਾਕੇ 'ਚ ਆਪਣੇ ਫਲੈਟ 'ਚ ਸਵੇਰੇ 8 ਵਜੇ ਬਿਸਤਰ ਤੋਂ ਡਿੱਗ ਗਈ।

ਇਹ ਵੀ ਪੜ੍ਹੋ : 5 ਨੌਜਵਾਨਾਂ ਨੇ 16 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਗੈਂਗਰੇਪ, ਪੀੜਤਾ ਦੀ ਹਾਲਤ ਗੰਭੀਰ

ਠਾਣੇ ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਔਰਤ ਨੂੰ ਵਾਪਸ ਬਿਸਤਰ 'ਤੇ ਲਿਟਾਉਣ 'ਚ ਅਸਫ਼ਲ ਰਹੇ। ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਮਦਦ ਲਈ ਫਾਇਰ ਬ੍ਰਿਗੇਡ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਖੇਤਰੀ ਆਫ਼ਤ ਪ੍ਰਬੰਧਨ ਸੈੱਲ (ਆਰ.ਡੀ.ਐੱਮ.ਸੀ.) ਦਾ ਇਕ ਦਲ ਤੁਰੰਤ ਫਲੈਟ 'ਤੇ ਪਹੁੰਚਿਆ, ਜਿਨ੍ਹਾਂ ਨੇ ਔਰਤ ਨੂੰ ਚੁੱਕਿਆ ਅਤੇ ਵਾਪਸ ਬਿਤਰ 'ਤੇ ਲਿਟਾਇਆ। ਅਧਿਕਾਰੀ ਨੇ ਕਿਹਾ ਕਿ ਔਰਤ ਨੂੰ ਡਿੱਗਣ ਕਾਰਨ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਅਧਿਕਾਰੀ ਨੇ ਕਿਹਾ ਕਿ ਆਰ.ਡੀ.ਐੱਮ.ਸੀ. ਕਈ ਤਰ੍ਹਾਂ ਦੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਦਾ ਹੈ ਪਰ ਇਹ ਇਕ ਅਸਧਾਰਨ ਸਥਿਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha