160 ਸਾਲ ਪਹਿਲਾਂ ਵਿਧਵਾ ਮੁੜ ਵਿਆਹ ਨੂੰ ਮਿਲੀ ਸੀ ਕਾਨੂੰਨੀ ਮਾਨਤਾ, ਇਸ ਸ਼ਖਸ ਦਾ ਰਿਹੈ ਯੋਗਦਾਨ

07/16/2019 12:17:07 PM

ਨਵੀਂ ਦਿੱਲੀ (ਭਾਸ਼ਾ)— ਕਰੀਬ 160 ਸਾਲ ਪਹਿਲਾਂ ਦੀ ਇਕ ਮਹੱਤਵਪੂਰਨ ਘਟਨਾ ਨੇ 16 ਜੁਲਾਈ ਦੇ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਖਾਸ ਥਾਂ ਦਿਵਾਈ। ਦਰਅਸਲ 1856 ਨੂੰ 16 ਜੁਲਾਈ ਦਾ ਦਿਨ ਵਿਧਵਾਵਾਂ ਲਈ ਸਮਾਜ 'ਚ ਮੁੜ ਤੋਂ ਸਥਾਪਤ ਹੋਣ ਦਾ ਮੌਕਾ ਲੈ ਕੇ ਆਇਆ। ਇਸ ਦਿਨ ਭਾਰਤ ਵਿਚ ਵਿਧਵਾ ਮੁੜ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੀ। ਅੰਗਰੇਜ਼ ਸਰਕਾਰ ਤੋਂ ਇਸ ਨੂੰ ਲਾਗੂ ਕਰਵਾਉਣ ਵਿਚ ਸਮਾਜਸੇਵੀ ਈਸ਼ਵਰਚੰਦ ਵਿਦਿਆਸਾਗਰ ਦਾ ਵੱਡਾ ਯੋਗਦਾਨ ਰਿਹਾ ਸੀ। ਉਨ੍ਹਾਂ ਨੇ ਵਿਧਵਾ ਵਿਆਹ ਨੂੰ ਹਿੰਦੂ ਸਮਾਜ ਵਿਚ ਥਾਂ ਦਿਵਾਉਣ ਦਾ ਕੰਮ ਸ਼ੁਰੂ ਕੀਤਾ।

ਇਸ ਸਮਾਜਿਕ ਸੁਧਾਰ ਪ੍ਰਤੀ ਉਨ੍ਹਾਂ ਦੀ ਪ੍ਰਬਲ ਇੱਛਾ ਸ਼ਕਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਖੁਦ ਵਿਦਿਆਸਾਗਰ ਨੇ ਆਪਣੇ ਪੁੱਤਰ ਦਾ ਵਿਆਹ ਵੀ ਇਕ ਵਿਧਵਾ ਨਾਲ ਹੀ ਕੀਤਾ। ਇਸ ਐਕਟ ਤੋਂ ਪਹਿਲਾਂ ਹਿੰਦੂ ਸਮਾਜ ਵਿਚ ਉੱਚ ਜਾਤੀ ਦੀਆਂ ਵਿਧਵਾ ਔਰਤਾਂ ਨੂੰ ਮੁੜ ਵਿਆਹ ਦੀ ਇਜਾਜ਼ਤ ਨਹੀਂ ਸੀ। ਦੇਸ਼-ਦੁਨੀਆ ਦੇ ਇਤਿਹਾਸ ਵਿਚ 16 ਜੁਲਾਈ ਦੀ ਤਰੀਕ 'ਤੇ ਦਰਜ ਹੋਰ ਪ੍ਰਮੁੱਖ ਘਟਨਾਵਾਂ ਦਾ ਲੜੀਵਾਰ ਬਿਓਰਾ ਇਸ ਪ੍ਰਕਾਰ ਹੈ-
1856— ਹਿੰਦੂ ਵਿਧਵਾਵਾਂ ਦੇ ਮੁੜ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੀ।
1890— ਪਾਰਕਿੰਸਨ ਨਾਂ ਦੇ ਇਕ ਡਾਕਟਰ ਨੇ ਪਾਰਕਿੰਸਨ ਬੀਮਾਰੀ ਬਾਰੇ ਆਪਣੀ ਜਾਂਚ ਪੂਰੀ ਕੀਤੀ। ਉਨ੍ਹਾਂ ਦੇ ਨਾਂ 'ਤੇ ਬੀਮਾਰੀ ਦਾ ਨਾਂ ਪਾਰਕਿੰਸਨਸ ਰੱਖਿਆ ਗਿਆ। 
1905—ਬਾਗੇਰਹਾਟਰ (ਹੁਣ ਬੰਗਲਾਦੇਸ਼) ਵਿਚ ਇਕ ਜਨ ਸਭਾ 'ਚ ਬ੍ਰਿਟਿਸ਼ ਸਾਮਾਨ ਦੇ ਬਾਈਕਾਟ ਦੇ ਪ੍ਰਸਤਾਵ ਨੂੰ ਪਹਿਲੀ ਵਾਰ ਮਨਜ਼ੂਰੀ ਦਿੱਤੀ ਗਈ। 
1925— ਇਰਾਕ ਵਿਚ ਰਾਜਾ ਫੈਸਲ ਨੇ ਬਗਦਾਦ 'ਚ ਪਹਿਲੀ ਸੰਸਦ ਸਥਾਪਤ ਕੀਤੀ।
1925— ਨੈਸ਼ਨਲ ਜਿਓਗ੍ਰਾਫਿਕ ਨੇ ਪਹਿਲੀ ਵਾਰ ਸਮੁੰਦਰ ਅੰਦਰ ਦੇ ਦ੍ਰਿਸ਼ਾਂ ਦੀ ਕੁਦਰਤੀ ਰੰਗੀਨ ਤਸਵੀਰ ਕੱਢੀ। 
1945— ਅਮਰੀਕਾ ਨੇ ਪਰਮਾਣੂ ਬੰਬ ਦਾ ਪਹਿਲਾ ਪਰੀਖਣ ਕੀਤਾ।
1951— ਨੇਪਾਲ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ।
1969— ਇਨਸਾਨ ਨੂੰ ਚੰਦਰਮਾ 'ਤੇ ਪਹੁੰਚਾਉਣ ਦੀ ਪਹਿਲੀ ਕੋਸ਼ਿਸ਼ ਤਹਿਤ ਅਮਰੀਕਾ ਦੇ ਕੇਪ ਕੈਨੇਡੀ ਸਟੇਸ਼ਨ ਤੋਂ ਅਪੋਲੋ 11 ਪੁਲਾੜ ਯਾਨ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਇਆ।
1990— ਯੂਕਰੇਨ ਨੇ ਆਜ਼ਾਦੀ ਦਾ ਐਲਾਨ ਕੀਤਾ। 
1999— ਜਾਨ ਐੱਫ. ਕੈਨੇਡੀ ਦੇ ਪੁੱਤਰ ਜਾਨ ਐੱਫ. ਜੂਨੀਅਰ ਦੀ ਜਹਾਜ਼ ਹਾਦਸੇ ਵਿਚ ਮੌਤ।
2003— ਪਾਕਿਸਤਾਨ, ਸਾਊਦੀ ਅਰਬ ਅਤੇ 53 ਹੋਰ ਇਸਲਾਮੀ ਦੇਸ਼, ਇਜ਼ਰਾਇਲ ਨੂੰ 2005 ਤਕ ਮਾਨਤਾ ਦੇਣ 'ਤੇ ਰਾਜ਼ੀ।
2006— ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਕੋਰੀਆ 'ਤੇ ਪਾਬੰਦੀ ਲਾਉਣ ਦਾ ਪ੍ਰਸਤਾਵ ਪਾਸ।
2007— ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨੂੰ ਧਨ ਵਸੂਲੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ।

Tanu

This news is Content Editor Tanu