PSLV-C44 ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ

01/24/2019 12:05:20 AM

ਚੇਨਈ— ਸ਼੍ਰੀ ਹਰੀਕੋਟਾ ਲਾਂਚ ਕੇਂਦਰ ਤੋਂ ਵੀਰਵਾਰ ਨੂੰ ਹੋਣ ਵਾਲੇ ਪੀ.ਐੱਸ.ਐੱਲ.ਵੀ.-ਸੀ44 ਦੇ ਲਾਂਚ ਲਈ 16 ਘੰਟੇ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹਈ। ਭਾਰਤੀ ਪੋਲਰ ਰਾਕੇਟ ਪੀ.ਐੱਸ.ਐੱਲ.ਵੀ.-ਸੀ44 ਵਿਦਿਆਰਥੀਆਂ ਵੱਲੋਂ ਵਿਕਸਿਤ ਕਲਾਮਸੈਟ ਤੇ ਪ੍ਰਿਥਵੀ ਦੀਆਂ ਤਸਵੀਰਾਂ ਲੈਣ 'ਚ ਸਮਰੱਥ ਮਾਇਕ੍ਰੋਸੈਟ-ਆਰ ਨੂੰ ਲੈ ਕੇ ਉਡਾਣ ਭਰੇਗਾ। ਭਾਰਤੀ ਪੁਲਾੜ ਖੋਜ ਸੰਗਠਨ ਵੱਲੋਂ ਜਾਰੀ ਮਿਸ਼ਨ ਅਪਡੇਟ ਮੁਤਾਬਕ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ 'ਚ ਸ਼ਾਮ 7:37 ਮਿੰਟ 'ਤੇ ਪੀ.ਐੱਸ.ਐੱਲ.ਵੀ.-ਸੀ44 ਵਾਹਨ ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਇਹ ਇਸਰੋ ਦੀ ਪੀ.ਐੱਸ.ਐੱਲ.ਵੀ. ਵਾਹਨ ਦੀ 46ਵੀਂ ਉਡਾਣ ਹੈ।

Inder Prajapati

This news is Content Editor Inder Prajapati