CAA ਦੇ ਪੱਖ ''ਚ 154 ਹਸਤੀਆਂ, ਰਾਸ਼ਟਰਪਤੀ ਨੂੰ ਕੀਤੀ ਇਹ ਅਪੀਲ

01/24/2020 7:24:59 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਲੈ ਕੇ ਦੇਸ਼ ਦੇ ਪ੍ਰਸਿੱਧ 154 ਲੋਕਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸਾਰਿਆਂ ਲੋਕਾਂ ਨੇ ਐੱਨ.ਆਰ.ਸੀ. ਅਤੇ ਸੀ.ਏ.ਏ. ਦੇ ਨਾਂ 'ਤੇ ਹਿੰਸਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤ ਤਾਂਕਿ ਲੋਕਤਾਂਤਰਿਕ ਸੰਸਥਾਵਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਜਿਨ੍ਹਾਂ ਲੋਕਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਉਨ੍ਹਾਂ 'ਚ ਰਿਟਾਇਰ ਜੱਜ, ਸਾਬਕਾ ਨੌਕਰਸ਼ਾਹ ਅਤੇ ਰੱਖਿਆ ਅਧਿਕਾਰੀ ਸ਼ਾਮਲ ਸਨ।
ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਪ੍ਰਧਾਨ ਅਤੇ ਸਾਬਕਾ ਜੱਜ ਪ੍ਰਮੋਦ ਕੋਹਲੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਏ ਇਸ ਵਫਦ ਦੀ ਅਗਵਾਈ ਕੀਤੀ। ਕੋਹਲੀ ਨੇ ਦਾਅਵਾ ਕੀਤਾ ਕਿ ਕੁਝ ਸਿਆਸੀ ਤੱਤਾਂ ਵੱਲੋਂ ਨਾਗਰਿਕਤਾ ਸੋਧ ਐਕਟ ਖਿਲਾਫ ਵਿਰੋਧ ਪ੍ਰਦਰਸ਼ਨ ਲਈ ਲੋਕਾਂ ਨੂੰ ਭੜਕਾਇਆ ਗਿਆ ਅਤੇ ਇਸ ਅਸ਼ਾਂਤੀ ਪਿੱਛੇ ਬਾਹਰੀ ਤਾਕਤਾਂ ਵੀ ਹਨ। ਹਾਲਾਂਕਿ ਇਸ ਦੇ ਲਈ ਕਿਸੇ ਸਿਆਸੀ ਦਲ ਜਾਂ ਸ਼ਖਸ ਦਾ ਨਾਂ ਨਹੀਂ ਲਿਆ।
ਰਾਸ਼ਟਰਪਤੀ ਨੂੰ ਸੌਂਪੇ ਆਪਣੇ ਮੰਗ ਪੱਤਰ 'ਚ ਇਨ੍ਹਾਂ ਹਸਤੀਆਂ ਨੇ ਕਿਹਾ ਕਿ ਕੇਂਦਰ ਨੂੰ ਪੂਰੀ ਗੰਭੀਰਤਾ ਨਾਲ ਇਸ ਮਾਮਲੇ 'ਤੇ ਧਿਆਨ ਦੇਣਾ ਚਹਾਦਾ ਹੈ ਅਤੇ ਹਿੰਸਾ ਕਰਨ ਵਾਲੇ ਤੱਤਾਂ ਅਤੇ ਦੇਸ਼ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਮੰਗ ਪੱਤਰ 'ਚ ਕਿਹਾ ਗਿਆ ਹੈ ਕਿ 'ਸੀ.ਏ.ਏ. ਭਾਰਤੀ ਨਾਗਰਿਤਤਾ 'ਤੇ ਕੋਈ ਪ੍ਰਭਾਵ ਨਹੀਂ ਪਾਉਂਦਾ, ਇਸ ਲਈ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਭੰਗ ਕਰਨ ਦਾ ਦਾਅਵਾ ਸਹੀ ਨਹੀਂ ਠਹਿਰਾਉਂਦਾ।'

Inder Prajapati

This news is Content Editor Inder Prajapati