ਹਿਮਾਚਲ ’ਚ ਡੀਜ਼ਲ ਨਾਲ ਚੱਲਣ ਵਾਲੀਆਂ 15 ਸਾਲ ਪੁਰਾਣੀਆਂ ਗੱਡੀਆਂ ’ਤੇ ਲੱਗ ਸਕਦਾ ਹੈ ਬੈਨ

01/30/2020 11:12:37 AM

ਸ਼ਿਮਲਾ (ਦਵਿੰਦਰ)–ਹਿਮਾਚਲ ਵਿਚ ਡੀਜ਼ਲ ਨਾਲ ਚੱਲਣ ਵਾਲੀਆਂ 15 ਸਾਲ ਪੁਰਾਣੀਆਂ ਕਮਰਸ਼ੀਅਲ (ਵਪਾਰਕ) ਗੱਡੀਆਂ ’ਤੇ ਜਲਦੀ ਹੀ ਬੈਨ ਲੱਗ ਸਕਦਾ ਹੈ। ਸੂਬੇ ਦੇ ਮੁੱਖ ਸਕੱਤਰ ਅਨਿਲ ਖਾਚੀ ਨੇ ਬੀਤੇ ਦਿਨੀਂ ਵੱਖ-ਵੱਖ ਵਿਭਾਗਾਂ ਨਾਲ ਆਯੋਜਿਤ ਮੀਟਿੰਗ 'ਚ ਪੁਰਾਣੇ ਡੀਜ਼ਲ ਵਾਹਨਾਂ ਨੂੰ ਡੀਰਜਿਸਟਰ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨਾਲ ਚਰਚਾ ਤੋਂ ਬਾਅਦ ਕਦੇ ਵੀ ਇਨ੍ਹਾਂ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ।

Iqbalkaur

This news is Content Editor Iqbalkaur