15 ਜੁਲਾਈ ਤੱਕ ਐਲਾਨ ਹੋ ਜਾਣਗੇ CBSE ਬੋਰਡ ਦੇ ਨਤੀਜੇ

06/26/2020 12:54:34 PM

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨ ਕਰ ਦਿੱਤੇ ਜਾਣਗੇ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਅਨੁਸਾਰ, ਕੋਵਿਡ-19 ਕਾਰਨ ਪੈਂਡਿੰਗ ਪਈਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਦਵਾਜ ਅਨੁਸਾਰ ਇਕ ਅਧਿਕਾਰਤ ਨੋਟੀਫਿਕੇਸ਼ 'ਚ ਕਿਹਾ,''ਹੁਣ ਨਤੀਜਿਆਂ ਨੂੰ ਵਿਕਲਪਕ ਮੁਲਾਂਕਣ ਯੋਜਨਾ ਦਾ ਪਾਲਣ ਕਰਦੇ ਹੋਏ ਐਲਾਨ ਕੀਤਾ ਜਾਵੇਗਾ।

12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਸਕੋਰ ਸੁਧਾਰਨ ਲਈ ਬਾਅਦ 'ਚ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਹਾਲਾਂਕਿ ਜੋ ਵਿਦਿਆਰਥੀ ਪ੍ਰੀਖਿਆ 'ਚ ਬੈਠਣ ਦਾ ਬਦਲ ਚੁਣਦੇ ਹਨ, ਉਨ੍ਹਾਂ ਦੀ ਪ੍ਰੀਖਿਆ 'ਚ ਪ੍ਰਾਪਤ ਹੋਏ ਅੰਕਾਂ ਨੂੰ ਹੀ ਅੰਤਿਮ ਸਕੋਰ ਮੰਨਿਆ ਜਾਵੇਗਾ।'' ਉਨ੍ਹਾਂ ਨੇ ਕਿਹਾ,''10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੁਧਾਰ ਪ੍ਰੀਖਿਆ 'ਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲੇਗਾ। ਬੋਰਡ ਵਲੋਂ ਐਲਾਨ ਨਤੀਜੇ ਹੀ ਅੰਤਿਮ ਮੰਨੇ ਜਾਣਗੇ।''


DIsha

Content Editor

Related News