PM ਮੋਦੀ ਨੂੰ ਮਿਲੇ ਤੋਹਫਿਆਂ ਦੀ ਨੀਲਾਮੀ ਦੀ ਸੰਸਦ ''ਚ ਚਰਚਾ

12/10/2019 3:30:35 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫਿਆਂ, ਯਾਦਗਾਰੀ ਚਿੰਨ੍ਹਾਂ ਅਤੇ ਹੋਰ ਸਾਮਾਨ ਦੀ 2015 ਤੋਂ 24 ਅਕਤੂਬਰ 2019 ਤਕ ਹੋਈ ਨੀਲਾਮੀ ਨਾਲ ਕੁੱਲ 15.13 ਕਰੋੜ ਰੁਪਏ ਪ੍ਰਾਪਤ ਹੋਏ ਹਨ। ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, ''ਪ੍ਰਧਾਨ ਮੰਤਰੀ ਨੂੰ ਦੇਸ਼ 'ਚ ਭੇਟ ਕੀਤੇ ਗਏ ਯਾਦਗਾਰੀ ਚਿੰਨ੍ਹਾਂ, ਤੋਹਫਿਆਂ ਆਦਿ ਦੀ ਨੀਲਾਮੀ ਨਾਲ ਕੁੱਲ 15.13 ਕਰੋੜ ਰੁਪਏ ਪ੍ਰਾਪਤ ਹੋਏ।''

ਉਨ੍ਹਾਂ ਨੇ ਕਿਹਾ ਕਿ ਇਹ ਨੀਲਾਮੀਆਂ 18 ਫਰਵਰੀ ਤੋਂ 20 ਫਰਵਰੀ 2015, 27 ਜਨਵਰੀ ਤੋਂ 1 ਅਪ੍ਰੈਲ 2019 ਅਤੇ 24 ਸਤੰਬਰ ਤੋਂ 24 ਅਕਤੂਬਰ ਦਰਮਿਆਨ ਆਯੋਜਿਤ ਕੀਤੀਆਂ ਗਈਆਂ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਅਤੇ ਵਿਦੇਸ਼ ਮੰਤਰਾਲੇ ਕੋਲ ਉਪਲੱਬਧ ਰਿਕਾਰਡ ਮੁਤਾਬਕ ਸਾਲ 2014 ਤੋਂ ਪਹਿਲਾਂ ਆਯੋਜਿਤ ਨੀਲਾਮੀਆਂ ਦਾ ਕੋਈ ਵੇਰਵਾਰ ਨਹੀਂ ਮਿਲਿਆ ਹੈ।

Tanu

This news is Content Editor Tanu