ਲਾਲ ਕਿਲੇ ਤੋਂ ਕੀਤੇ ਵਾਅਦਿਆਂ ਨੂੰ ਪੂਰਾ ਕਰ ਕੇ PM ਮੋਦੀ ਨੇ ਕੀਤਾ ਨਵੇਂ ਭਾਰਤ ਦਾ ਨਿਰਮਾਣ

08/21/2020 10:11:46 AM

ਨਵੀਂ ਦਿੱਲੀ (ਵਿਸ਼ੇਸ਼)- 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ 74ਵੇਂ ਆਜ਼ਾਦੀ ਦਿਹਾੜਾ 'ਤੇ 7ਵਾਂ ਭਾਸ਼ਣ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 6 ਭਾਸ਼ਣਾਂ ਦੀ ਭਰੋਸੇਯੋਗਤਾ ਨਾਲ ਵਾਅਦਿਆਂ 'ਤੇ ਕੰਮ ਕਰ ਕੇ ਨਵੇਂ ਭਾਰਤ ਦਾ ਨਿਰਮਾਣ ਕੀਤਾ। 2014 'ਚ ਪਹਿਲੇ ਭਾਸ਼ਣ 'ਚ, ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਭਾਰਤੀ ਲਈ ਇਕ ਬੈਂਕ ਖਾਤੇ ਦਾ ਵਾਅਦਾ ਕੀਤਾ, ਉਦੋਂ ਸਿਰਫ਼ 58 ਫੀਸਦੀ ਭਾਰਤੀਆਂ ਕੋਲ ਖਾਤੇ ਸਨ, ਹੁਣ ਸਾਰਿਆਂ ਕੋਲ ਖਾਤੇ ਹਨ। ਇਸ ਲਈ 400 ਮਿਲੀਅਨ ਨਵੇਂ ਖਾਤੇ ਖੋਲ੍ਹੇ ਗਏ। ਉੱਥੇ ਹੀ ਇਕ ਅਰਬ ਤੋਂ ਵੱਧ ਆਧਾਰ (ਬਾਇਓਮੈਟ੍ਰਿਕ ਦੇਸ਼ ਵਿਆਪੀ ਡਾਟਾ ਬੇਸ) ਨਾਲ ਦੁਨੀਆ 'ਚ ਸਭ ਤੋਂ ਵੱਡੀ ਵਿੱਤੀ ਅਤੇ ਸਿੱਧੇ ਲਾਭ ਅੰਤਰਨ (ਡੀ.ਬੀ.ਟੀ.) ਨੀਤੀ ਨੂੰ ਲਾਗੂ ਕੀਤਾ ਗਿਆ। 

ਹਾਲ ਹੀ 'ਚ ਕੋਵਿਡ-19 ਤਾਲਾਬੰਦੀ ਦੌਰਾਨ, ਜਦੋਂ ਕਿ ਕਈ ਵਿਕਸਿਤ ਦੇਸ਼ਾਂ ਨੇ ਗਰੀਬਾਂ ਦੇ ਹੱਥਾਂ 'ਚ ਕੁਝ ਨਕਦੀ ਤੱਕ ਪਹੁੰਚਣ ਲਈ ਸੰਘਰਸ਼ ਕੀਤਾ, ਭਾਰਤ ਨੇ ਇਸ ਡੀ.ਬੀ.ਟੀ. ਦੀ ਵਰਤੋਂ ਕਰਦੇ ਹੋਏ ਤਾਲਾਬੰਦੀ ਦੇ ਦਿਨਾਂ 'ਚ ਤੁਰੰਤ ਤਬਾਦਲਾ ਕੀਤਾ। ਇਸ ਵਾਰ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਚੀਨ ਨਾਲ ਐੱਲ.ਏ.ਸੀ. 'ਤੇ ਤਣਾਅ ਨੂੰ ਲੈ ਕੇ ਸਿੱਧਾ ਸੰਦੇਸ਼ ਦਿੱਤਾ। 2015 ਦੇ ਭਾਸ਼ਣ 'ਚ, ਭਾਰਤ ਦੇ ਹਰ ਪਿੰਡ ਨੂੰ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਦੇ ਹੋਏ ਹਰ ਘਰ 'ਚ ਬਿਜਲੀ ਪਹੁੰਚਾਈ ਗਈ। 2016 'ਚ ਨਵਾਂ ਟੀਚਾ ਤੈਅ ਕੀਤਾ ਸੀ ਕਿ ਭਾਰਤ 'ਚ ਹਰ ਘਰ ਨੂੰ ਧੂੰਆਂ ਮੁਕਤ ਅਤੇ ਭਾਰਤ ਦੇ ਹਰੇਕ ਗਰੀਬ ਨੂੰ ਸਿਹਤ ਬੀਮਾ ਉਪਲੱਬਧ ਕਰਵਾਇਆ ਜਾਵੇਗਾ। ਇਸ ਤੋਂ ਬਾਅਦ 80 ਮਿਲੀਅਨ ਤੋਂ ਵੱਧ ਨਵੇਂ ਘਰਾਂ ਨੂੰ ਐੱਲ.ਪੀ.ਜੀ. ਸਿਲੰਡਰ ਦੇ ਮਾਧਿਅਮ ਨਾਲ ਜੋੜਿਆ ਅਤੇ 500 ਮਿਲੀਅਨ ਭਾਰਤੀਆਂ ਨੂੰ ਕਵਰ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। 

ਕਾਰਜਕਾਲ ਦੇ ਮਹੱਤਵਪੂਰਨ ਕੰਮ
ਉੱਥੇ ਹੀ ਪਿਛਲਾ ਕਾਰਜਕਾਲ ਸਿਰਫ਼ ਪੀ.ਐੱਮ. ਮੋਦੀ ਦੇ ਭਾਸ਼ਣ ਤੱਕ ਹੀ ਸੀਮਿਤ ਨਹੀਂ ਸੀ। ਕੁਝ ਅਜਿਹੇ ਕੰਮ ਹੋਏ, ਜੋ ਕਾਰਜਕਾਲ ਨੂੰ ਅਸਲ 'ਚ ਇਤਿਹਾਸਕ ਬਣਾਉਂਦੇ ਹਨ। ਇਕ ਅਗਸਤ 2019 ਨੂੰ ਭਾਰਤ ਨੇ ਤਿੰਨ ਤਲਾਕ 'ਤੇ ਪਾਬੰਦੀ ਲਗਾ ਕੇ ਲੱਖਾਂ ਮੁਸਲਿਮ ਜਨਾਨੀਆਂ ਨੂੰ ਲੈਂਗਿਕ ਨਿਆਂ ਦੇਣ ਦੀ ਪਹਿਲੀ ਵਰ੍ਹੇਗੰਢ ਮਨਾਈ। 5 ਅਗਸਤ ਨੂੰ ਧਾਰਾ 370 ਦੇ ਹਨਨ ਦੀ ਪਹਿਲੀ ਵਰ੍ਹੇਗੰਢ ਅਤੇ ਭਾਰਤੀ ਸੰਘ 'ਚ ਜੰਮੂ-ਕਸ਼ਮੀਰ ਨੂੰ ਪੂਰੀ ਤਰ੍ਹਾਂ ਨਾਲ ਇਕਜੁਟ ਕਰਨ ਦੇ ਨਾਲ ਹੀ ਭਾਰਤੀ ਸੰਵਿਧਾਨ 'ਚ ਸ਼ਾਮਲ ਸਾਰੇ ਅਧਿਕਾਰ ਅਤੇ ਵਿਸ਼ੇਸ਼ ਅਧਿਕਾਰ ਹੁਣ ਖੇਤਰ ਦੇਸਾਰੇ ਲੋਕਾਂ ਨੂੰ ਮਿਲਣ ਲੱਗੇ ਹਨ ਅਤੇ 5 ਅਗਸਤ ਨੂੰ, ਇਕ ਅਰਬ ਭਾਰਤੀਆਂ ਨੇ ਸ਼੍ਰੀ ਰਾਮ ਦੇ ਜਨਮ ਸਥਾਨ 'ਤੇ ਇਕ ਸ਼ਾਨਦਾਰ ਮੰਦਰ ਲਈ ਭੂਮੀ ਪੂਜਨ ਸਮਾਰੋਹ ਦਾ ਸਵਾਗਤ ਕੀਤਾ।

ਇਸ ਵਾਰ ਵੀ ਕੀਤੇ ਕਈ ਵਾਅਦੇ
ਇਸ ਵਾਰ ਪ੍ਰਧਾਨ ਮੰਤਰੀ ਨੇ ਭਾਸ਼ਣ 'ਚ ਕਈ ਵਾਅਦੇ ਕੀਤੇ। ਜਿਵੇਂ ਭਾਰਤ ਦੇ ਹਰ ਪਿੰਡ ਨੂੰ ਹਾਈ ਸਪੀਡ ਬ੍ਰਾਡਬੈਂਡ ਫਾਈਬਰ ਨਾਲ ਜੋੜਨ ਦਾ ਕੰਮ ਕੀਤਾ ਜਾਵੇਗਾ। ਅਗਲੇ 7 ਹਜ਼ਾਰ ਤੋਂ ਵੱਧ ਪ੍ਰਾਜੈਕਟਾਂ ਨਾਲ ਰਾਸ਼ਟਰੀ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ ਅਤੇ ਅਗਲੇ 4 ਤੋਂ 5 ਸਾਲਾਂ 'ਚ ਲਗਭਗ 1.5 ਟ੍ਰਿਲੀਅਨ ਡਾਲਰ ਦਾ ਨਿਵੇਸ਼ ਦੀ ਵਚਨਬੱਧਤਾ ਹੈ। ਇਹ ਘਰੇਲੂ ਦੇ ਨਾਲ-ਨਾਲ ਦੋਸਤੀਪੂਰਨ ਦੇਸ਼ਾਂ ਲਈ ਕਈ ਮੌਕੇ ਪ੍ਰਦਾਨ ਕਰੇਗਾ।

DIsha

This news is Content Editor DIsha