ਈ-ਰਿਟੇਲਰਸ ਦਾ ਦੋਸ਼, 'ਪੁਲਸ ਵਾਲਿਆਂ ਕਾਰਨ 15 ਹਜ਼ਾਰ ਲੀਟਰ ਦੁੱਧ ਤੇ 10 ਹਜ਼ਾਰ ਕਿਲੋ ਸਬਜੀਆਂ ਬਰਬਾਦ'

03/25/2020 10:45:30 PM

ਨਵੀਂ ਦਿੱਲੀ — ਈ-ਕਾਮਰਸ ਕੰਪਨੀਆਂ ਜੋ ਕਿ ਕਰਿਆਨੇ ਦਾ ਸਾਮਾਨ ਦਵਾਈਆਂ, ਖਾਣ ਪੀਣ ਦੀਆਂ ਵਸਤਾਂ ਡਲਿਵਰ ਕਰਦੀਆਂ ਹਨ ਉਨ੍ਹਾਂ ਦਾ ਦੋਸ਼ ਹੈ ਕਿ ਕਥਿਤ ਤੌਰ 'ਤੇ ਪੁਲਸ ਵੱਲੋਂ ਉਨ੍ਹਾਂ 'ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਲਾਕਡਾਊਨ ਦੀ ਸਥਿਤੀ 'ਚ ਕੰਪਨੀਆਂ ਨੇ ਸਰਕਾਰ ਤੋਂ ਜ਼ਰੂਰੀ ਦਖਲਅੰਦਾਜੀ ਦੀ ਮੰਗ ਕੀਤੀ ਹੈ। ਈ-ਕਾਮਰਸ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਰੋਕੇ ਜਾਣ ਅਤੇ ਪੁਲਸ ਪ੍ਰਸ਼ਸਾਨ ਵੱਲੋਂ ਪਰੇਸ਼ਾਨ ਕੀਤੇ ਜਾਣ ਨਾਲ ਖਾਣ-ਪੀਣ ਦੀਆਂ ਤਾਜ਼ਾ ਚੀਜ਼ਾਂ ਨੂੰ ਸੁੱਟਣਾ ਪਿਆ ਅਤੇ ਕਈ ਚੀਜ਼ਾਂ ਦੀ ਬਰਬਾਰੀ ਹੋਈ।

ਬਿਗ ਬਾਸਕੇਟ, ਫ੍ਰੇਸ ਮੈਨਿਊ ਅਤੇ ਪੋਰਟੀ ਮੈਡੀਕਲ ਦੇ ਪ੍ਰਮੋਟਰ ਕੇ. ਗਣੇਸ਼ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੁਲਸ ਵੱਲੋਂ ਗਾਲੀ-ਗਲੋਚ, ਕੁੱਟਮਾਰ ਅਤੇ ਇਥੇ ਤਕ ਕਿ ਗ੍ਰਿਫਤਾਰੀ ਵੀ ਕੀਤੀ ਗਈ। ਜਿਸ ਨਾਲ ਉਨ੍ਹਾਂ ਦਾ ਕੰਮ ਕਾਰਜ ਪ੍ਰਭਾਵਿਤ ਹੋਇਆ। ਐੱਨ.ਡੀ.ਟੀ.ਵੀ. ਨਾਲ ਗੱਲਬਾਤ ਦੌਰਾਨ ਕੇ. ਗਣੇਸ਼ ਨੇ ਦੱਸਿਆ ਕਿ ਜਿਥੇ ਤਕ ਕਿ ਸਰਕਾਰ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਲਾਕਡਾਊਨ ਦੇ ਫੈਸਲੇ ਦੀ ਗੱਲ ਹੈ ਤਾਂ ਇਹ ਬਿਲਕੁਲ ਸਹੀ ਫੈਸਲਾ ਹੈ। ਸਾਡਾ ਕੰਮ ਜ਼ਰੂਰੀ ਸੇਵਾਵਾਂ 'ਚ ਆਉਂਦਾ ਹੈ। ਅਸੀਂ ਖਾਣ ਪੀਣ ਦੇ ਸਾਮਾਨ, ਦਵਾਈ ਵਰਗੀਆਂ ਚੀਜ਼ਾਂ ਦੀ ਡਲਿਵਰੀ ਕਰਦੇ ਹਨ ਪਰ ਸਰਕਾਰ ਦਾ ਜ਼ਰੂਰੀ ਚੀਜ਼ਾਂ ਦੀ ਡਲਿਵਰੀ ਦੀ ਮਨਜ਼ੂਰੀ ਦੇਣ ਦਾ ਨਿਰਦੇਸ਼ ਸ਼ਾਇਦ ਜ਼ਮੀਨ ਕਰ ਪੁਲਸ ਅਧਿਕਾਰੀਆਂ ਜਾਂ ਪ੍ਰਸ਼ਾਸਨ ਤਕ ਨਹੀਂ ਪਹੁੰਚ ਸਕਿਆ ਹੈ।

ਕੇ. ਗਣੇਸ਼ ਨੇ ਕਿਹਾ ਕਿ ਪੁਲਸ ਵਾਲਿਆਂ ਨੂੰ ਇਹ ਨਹੀਂ ਪਤਾ ਹੈ ਕਿ ਇਹ ਵੀ ਇਕ ਜ਼ਰੂਰੀ ਸੇਵਾ ਹੈ। ਕਈ ਮੌਕਿਆਂ 'ਤੇ ਪੁਲਸ ਵਾਲੇ ਬਹੁਤ ਮਾੜਾ ਸਕੂਲ ਕਰਦੇ ਹਨ ਉਹ ਡਲਿਵਰੀ ਕਰਨ ਵਾਲਿਆਂ ਨਾਲ ਕੁੱਟਮਾਰ ਕਰਦੇ ਹਨ। ਇਥੇ ਤਕ ਕਿ ਸਾਡੇ ਹੈਲਥ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੇ. ਗਣੇਸ਼ ਨੇ ਕਿਹਾ ਕਿ ਲੋਕ ਆਪਣੀ ਜਾਨ ਜ਼ੋਖਿਮ 'ਚ ਪਾ ਕੇ ਕੰਮ ਕਰ ਰਹੇ ਹਨ ਤਾਂ ਅਜਿਹੇ 'ਚ ਉਨ੍ਹਾਂ ਦੀ ਕੁੱਟਮਾਰ ਨਾ ਕਰੋ। ਹਾਲਾਂਕਿ ਚਾਲਾਨ ਕੀਤਾ ਜਾ ਸਕਦਾ ਹੈ। ਜੇਕਰ ਲੋਕ ਡਰ ਕੇ ਸੇਵਾ ਕਰਨ ਤੋਂ ਭੱਜ ਜਾਣਗੇ ਤਾਂ ਅਸੀਂ ਕੰਮ ਕਿਵੇਂ ਕਰਾਂਗੇ?


Inder Prajapati

Content Editor

Related News