ਵੰਦੇ ਭਾਰਤ ਮਿਸ਼ਨ : ਦੋਹਾ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਬਿਹਾਰ ਪੁੱਜੇ 146 ਪ੍ਰਵਾਸੀ

05/25/2020 4:30:59 PM

ਗਯਾ (ਵਾਰਤਾ)— ਵੰਦੇ ਭਾਰਤ ਮਿਸ਼ਨ ਤਹਿਤ ਖਾੜੀ ਦੇਸ਼ ਕਤਰ ਦੀ ਰਾਜਧਾਨੀ ਦੋਹਾ ਤੋਂ ਵਿਸ਼ੇਸ਼ ਜਹਾਜ਼ ਰਾਹੀਂ 146 ਪ੍ਰਵਾਸੀ ਸੋਮਵਾਰ ਭਾਵ ਅੱਜ ਬਿਹਾਰ ਦੇ ਗਯਾ ਹਵਾਈ ਅੱਡੇ ਪੁੱਜੇ। ਹਵਾਈ ਅੱਡੇ 'ਤੇ ਹਾਜ਼ਰ ਮੈਡੀਕਲ ਟੀਮ ਨੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਅਤੇ ਉਨ੍ਹਾਂ ਦੇ ਸਾਮਾਨਾਂ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਵੰਦੇ ਭਾਰਤ ਮਿਸ਼ਨ ਕਿੱਟ ਵੀ ਉਪਲੱਬਧ ਕਰਵਾਈ ਗਈ। 

ਹਵਾਈ ਅੱਡਾ ਡਾਇਰੈਕਟਰ ਦਿਲੀਪ ਕੁਮਾਰ ਨੇ ਦੱਸਿਆ ਕਿ ਦੋਹਾ ਤੋਂ ਕੁੱਲ 146 ਪ੍ਰਵਾਸੀ ਯਾਤਰੀਆਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਗਯਾ ਹਵਾਈ ਅੱਡੇ ਪਹੁੰਚਿਆ ਹੈ। ਹਵਾਈ ਅੱਡਾ ਕੰਪਲੈਕਸ 'ਚ ਹੀ ਸਾਰੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 146 ਪ੍ਰਵਾਸੀ ਯਾਤਰੀਆਂ 'ਚ 5 ਝਾਰਖੰਡ ਦੇ ਹਨ, ਜਦਕਿ ਬਾਕੀ ਬਿਹਾਰ ਦੇ ਯਾਤਰੀ ਹਨ। ਜਾਂਚ ਤੋਂ ਬਾਅਦ ਝਾਰਖੰਡ ਦੇ ਸਾਰੇ ਯਾਤਰੀਆਂ ਨੂੰ ਬੱਸ ਰਾਹੀਂ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ ਜਾ ਰਿਹਾ ਹੈ।


Tanu

Content Editor

Related News