ਭਾਰਤ ''ਚ ਨਹੀਂ ਰੁੱਕ ਰਹੇ ਬਲਾਤਕਾਰ ਦੇ ਮਾਮਲੇ, ਹੁਣ ਬੁਲੰਦਸ਼ਹਿਰ ''ਚ 14 ਸਾਲਾ ਨਾਬਾਲਗਾ ਨਾਲ ਰੇਪ

10/01/2020 12:50:32 AM

ਬੁਲੰਦਸ਼ਹਿਰ - ਭਾਰਤ 'ਚ ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇੱਕ ਨਬਾਲਿਗ ਕੁੜੀ ਦੇ ਨਾਲ ਉਸਦੇ ਹੀ ਗੁਆਂਢੀ ਨੇ ਕਥਿਤ ਰੂਪ ਨਾਲ ਬਲਾਤਕਾਰ ਕੀਤਾ। ਸੀਨੀਅਰ ਪੁਲਸ ਪ੍ਰਧਾਨ ਸੰਤੋਸ਼ ਕੁਮਾਰ ਸਿੰਘ ਨੇ ਬੁੱਧਵਾਰ ਰਾਤ ਦੱਸਿਆ ਕਿ ਕੁੜੀ ਦੇ ਪਿਤਾ ਨੇ ਇਸ ਸਬੰਧ 'ਚ ਤਹਿਰੀਰ ਦਿੱਤੀ ਹੈ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ 14 ਸਾਲਾ ਕੁੜੀ ਨਾਲ ਗੁਆਂਢ 'ਚ ਰਹਿਣ ਵਾਲੇ ਰਿਜਵਾਨ (20) ਨੇ ਮੰਗਲਵਾਰ ਨੂੰ ਬਲਾਤਕਾਰ ਕੀਤਾ। ਪੁਲਸ ਨੇ ਦੱਸਿਆ ਕਿ ਪੀੜਤਾ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
 

Inder Prajapati

This news is Content Editor Inder Prajapati