ਦਿੱਲੀ ''ਚ ਪਿਛਲੇ 24 ਘੰਟਿਆਂ ਦੌਰਾਨ 14 ਇਲਾਕਿਆਂ ਨੂੰ ਐਲਾਨਿਆਂ ਹਾਟਸਪਾਟ

05/23/2020 10:56:58 AM

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ ਭਾਵ 22 ਮਈ ਨੂੰ ਕੋਰੋਨਾ ਦੇ ਰਿਕਾਰਡ 14 ਨਵੇਂ ਹਾਟਸਪਾਟ ਬਣੇ। ਇਹ ਇਕ ਦਿਨ 'ਚ ਸਾਹਮਣੇ ਆਉਣ ਵਾਲੇ ਹਾਟਸਪਾਟਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਦਿੱਲੀ ਸਰਕਾਰ ਦੁਆਰਾ ਜਾਰੀ ਲਿਸਟ 'ਚ ਰਾਜਧਾਨੀ 'ਚ ਕੰਟੇਨਮੈਂਟ ਜ਼ੋਨ ਦੀ ਗਿਣਤੀ ਕੁੱਲ 92 ਤੱਕ ਪਹੁੰਚ ਗਈ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਦਿੱਲੀ 'ਚ ਇਕ ਇਲਾਕਾ ਡੀ-ਕੰਟੇਨ ਵੀ ਹੋਇਆ ਹੈ। 

ਦਿੱਲੀ 'ਚ 22 ਮਈ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੇ ਵੀ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 22 ਮਈ ਨੂੰ ਬੀਤੇ 24 ਘੰਟਿਆਂ 'ਚ ਰਾਜਧਾਨੀ 'ਚ ਕੋਰੋਨਾ ਦੇ 660 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਦਿੱਲੀ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 12319 ਹੋ ਗਈ ਹੈ। ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਕੋਰੋਨਾ ਦਾ ਰਿਕਾਰਡ ਟੁੱਟਿਆਂ। ਇਸ ਤੋਂ ਇਲਾਵਾ ਇਸ ਮਹਾਮਾਰੀ ਦੇ ਕਾਰਨ ਹੁਣ ਤੱਕ 208 ਲੋਕ ਜਾਨ ਗੁਆ ਚੁੱਕੇ ਹਨ।

ਸ਼ੁੱਕਰਵਾਰ ਨੂੰ ਪਿਛਲੇ 24 ਘੰਟਿਆਂ 'ਚ ਕੋਰੋਨਾ ਨੂੰ ਮਾਤ ਦੇ ਕੇ 330 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5897 ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6214 ਤੱਕ ਪਹੁੰਚ ਚੁੱਕੀ ਹੈ।

ਦੱਸਣਯੋਗ ਹੈ ਕਿ ਦੇਸ਼ ਭਰ 'ਚ ਲਗਾਤਾਰ 2 ਦਿਨਾਂ ਤੋਂ ਗਲੋਬਵੀ ਮਹਾਮਾਰੀ ਕੋਰੋਨਾਵਾਇਰਸ 6654 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 1,25,101 ਤੱਕ ਪਹੁੰਚ ਗਈ ਹੈ। ਹਾਲਾਂਕਿ 51784 ਲੋਕ ਠੀਕ ਵੀ ਹੋ ਚੁੱਕੇ ਹਨ ਜਦਕਿ 3720 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Iqbalkaur

Content Editor

Related News