ਦਿੱਲੀ ਤੋਂ ਲਖਨਊ ਆ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 14 ਲੋਕਾਂ ਦੀ ਮੌਤ

02/13/2020 9:07:57 PM

ਲਖਨਊ — ਦਿੱਲੀ ਤੋਂ ਲਖਨਊ ਆ ਰਹੀ ਇਕ ਬੱਸ ਸ਼ਿਕੋਹਾਬਾਦ 'ਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਦੀ ਖਬਰ ਹੈ ਅਤੇ 31 ਹੋਰ ਜ਼ਖਮੀ ਹੋ ਹਨ। ਆਗਰਾ ਜੋਨ ਦੇ ਏ.ਡੀ.ਜੀ. ਅਜੇ ਆਨੰਦ ਅਤੇ ਆਗਰਾ ਰੇਂਜ ਦੇ ਆਈ.ਜੀ. ਸਤੀਸ਼ ਗਣੇਸ਼ ਮੌਕੇ 'ਤੇ ਹਨ। ਦੱਸਿਆ ਜ ਰਿਹਾ ਹੈ ਕਿ ਬੱਸ ਦਿੱਲੀ ਤੋਂ ਮੋਤਿਹਾਰੀ, ਬਿਹਾਰ ਆ ਰਹੀ ਸੀ। ਜ਼ਖਮੀਆਂ ਨੂੰ ਸੈਫਈ ਦੇ ਪੀ.ਜੀ.ਆਈ. ਲਿਆਂਦਾ ਜਾ ਰਿਹਾ ਹੈ। ਆਗਰਾ ਜ਼ੋਨ ਦੇ ਏ.ਡੀ.ਜੀ. ਅਜੇ ਆਨੰਦ ਨੇ ਫਿਲਹਾਲ ਸੱਤ ਲੋਕਾਂ ਦੇ ਮੌਤ ਦੀ ਪੁਸ਼ਟੀ ਕੀਤੀ ਹੈ। ਬੱਸ 'ਚ 110 ਲੋਕ ਸਵਾਰ ਸਨ। ਮ੍ਰਿਤਕਾਂ ’ਚੋਂ ਵਧੇਰੇ ਬਿਹਾਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਆਗਰਾ-ਲਖਨਊ ਐਕਸਪ੍ਰੈਸਵੇ 'ਤੇ ਸਿਰਸਾਗੰਜ ਤਹਿਸੀਲ ਖੇਤਰ 'ਚ ਇਕ ਪ੍ਰਾਇਵੇਟ ਬੱਸ ਖੜ੍ਹੇ ਹੋਏ ਕੰਟੇਨਰ 'ਚ ਵੜ੍ਹ ਗਈ। ਉਥੇ ਹੀ 25 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ 'ਚ 7 ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਸੈਫਈ ਪੀ.ਜੀ.ਆਈ। ਸ਼ਿਫਟ ਕਰਵਾ ਦਿੱਤਾ ਗਿਆ ਹੈ। ਬੱਸ ਬੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਸ ਨੂੰ ਕ੍ਰੇਨ ਦੀ ਸਹਾਇਤਾ ਨਾਲ ਖਿੱਚ ਕੇ ਕੱਢਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋ ਜਾਣ ਦੀ ਕਾਮਨਾ ਕੀਤੀ ਹੈ।

Inder Prajapati

This news is Content Editor Inder Prajapati