ਆਨਲਾਈਨ ਗੇਮ 'ਚ ਗੁਆਏ 40 ਹਜ਼ਾਰ ਰੁਪਏ, ਮਾਂ ਨੇ ਝਿੜਕਿਆ ਤਾਂ 13 ਸਾਲਾ ਪੁੱਤ ਨੇ ਲਿਆ ਫਾਹਾ

07/31/2021 12:08:40 PM

ਛਤਰਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਆਨਲਾਈਨ ਗੇਮ 'ਚ 40 ਹਜ਼ਾਰ ਰੁਪਏ ਗੁਆਉਣ 'ਤੇ 13 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਡਿਪਟੀ ਸੁਰਪਡੈਂਟ (ਡੀ.ਐੱਸ.ਪੀ.) ਸ਼ਸ਼ਾਂਕ ਜੈਨ ਨੇ ਦੱਸਿਆ ਕਿ 6ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਅਤੇ ਹਾਦਸੇ ਵਾਲੀ ਜਗ੍ਹਾ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ। ਵਿਦਿਆਰਥੀ ਨੇ ਆਪਣੀ ਮਾਂ ਤੋਂ ਮੁਆਫ਼ੀ ਮੰਗਦੇ ਹੋਏ ਲਿਖਿਆ ਹੈ ਕਿ ਪਰੇਸ਼ਾਨੀ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ।'' ਪੁਲਸ ਨੇ ਦੱਸਿਆ ਕਿ ਮੁੰਡੇ ਨੇ ਜਦੋਂ ਇਹ ਕਦਮ ਚੁੱਕਿਆ, ਉਦੋਂ ਉਸ ਦੀ ਮਾਂ ਅਤੇ ਪਿਤਾ ਘਰ ਨਹੀਂ ਸਨ।

ਇਹ ਵੀ ਪੜ੍ਹੋ  : ਹਿਮਾਚਲ ਹਾਦਸਾ :  ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ

ਵਿਦਿਆਰਥੀ ਦੀ ਮਾਂ ਪ੍ਰਦੇਸ਼ ਦੇ ਸਿਹਤ ਵਿਭਾਗ 'ਚ ਨਰਸ ਹੈ ਅਤੇ ਘਰ ਦੇ ਸਮੇਂ ਜ਼ਿਲ੍ਹਾ ਹਸਪਤਾਲ 'ਚ ਸੀ। ਉਨ੍ਹਾਂ ਦੱਸਿਆ ਕਿ ਰੁਪਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਦਿਆਰਥੀ ਦੀ ਮਾਂ ਦੇ ਫ਼ੋਨ 'ਤੇ ਸੰਦੇਸ਼ ਆਇਆ, ਜਿਸ ਤੋਂ ਬਾਅਦ ਮਾਂ ਨੇ ਆਪਣੇ ਪੁੱਤ ਨੂੰ ਇਸ ਲਈ ਝਿੜਕਿਆ ਸੀ। ਇਸ 'ਤੇ ਮੁੰਡੇ ਨੇ ਕਮਰੇ 'ਚ ਖ਼ੁਦ ਨੂੰ ਬੰਦ ਕਰ ਲਿਆ। ਕੁਝ ਦੇਰ ਬਾਅਦ ਉਸ ਦੀ ਵੱਡੀ ਭੈਣ ਉੱਥੇ ਪਹੁੰਚੀ ਤਾਂ ਉਸ ਨੇ ਕਮਰਾ ਅੰਦਰੋਂ ਬੰਦ ਦੇਖਿਆ ਅਤੇ ਇਸ ਦੀ ਸੂਚਨਾ ਮਾਤਾ-ਪਿਤਾ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਕਮਰੇ ਦੇ ਦਰਵਾਜ਼ੇ ਨੂੰ ਤੋੜਿਆ ਗਿਆ ਤਾਂ ਮੁੰਡਾ ਪੱਖੇ ਨਾਲ ਲਟਕਿਆ ਮਿਲਿਆ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਢਾਣਾ ਕਸਬੇ 'ਚ ਵੀ ਇਸੇ ਤਰ੍ਹਾਂ ਦ ਮਾਮਲਾ ਸਾਹਮਣੇ ਆਇਆ ਸੀ। ਇਕ ਪਿਤਾ ਨੇ 'ਫ੍ਰੀ ਫਾਇਰ' ਗੇਮ ਦੀ ਆਦਤ ਕਾਰਨ ਆਪਣੇ ਬੇਟੇ ਤੋਂ ਮੋਬਾਇਲ ਖੋਹ ਲਿਆ ਤਾਂ 12 ਸਾਲਾ ਵਿਦਿਆਰਥੀ ਨੇ ਫਾਹਾ ਲਗਾ ਲਿਆ ਸੀ।

ਇਹ ਵੀ ਪੜ੍ਹੋ : ਕੁੱਲੂ ਹੜ੍ਹ: ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ

ਨੋਟ : ਆਨਲਾਈਨ ਗੇਮ ਕਾਰਨ ਬੱਚਿਆਂ 'ਚ ਵੱਧ ਰਹੇ ਖ਼ੁਦਕੁਸ਼ੀ ਦੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News