ਤਾਮਿਲਨਾਡੂ ਤੋਂ ਵਾਰਾਣਸੀ ਆਈਆਂ ਸਨ 125 ਔਰਤਾਂ, ਵਾਪਸੀ ''ਚ 2 ਨੂੰ ਹੋਇਆ ਕੋਰੋਨਾ

04/23/2020 2:21:08 AM

ਚੇਨਈ - ਤਾਮਿਲਨਾਡੂ ਦੀ 125 ਔਰਤਾਂ ਲਾਕਡਾਊਨ ਤੋਂ ਪਹਿਲਾਂ ਤੀਰਥ ਯਾਤਰਾ 'ਤੇ ਵਾਰਾਣਸੀ ਆਈਆਂ ਸਨ। ਲਾਕਡਾਊਨ 'ਚ ਫਸਣ ਤੋਂ ਬਾਅਦ ਇਹ ਔਰਤਾਂ ਤਾਮਿਲਨਾਡੂ ਪਹੁੰਚੀਆਂ, ਇੱਥੇ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਇਨ੍ਹਾਂ 'ਚੋਂ 2 ਔਰਤਾਂ ਕੋਰੋਨਾ ਪਾਜ਼ੀਟਿਵ ਮਿਲੀਆਂ। ਇਸ ਦੇ ਬਾਅਦ ਵਾਰਾਣਸੀ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੀ ਪੁਲਸ ਅਤੇ ਪ੍ਰਸ਼ਾਸਨ ਪ੍ਰੇਸ਼ਾਨ ਹੋ ਗਈ ਹੈ, ਕਿਉਂਕਿ ਤੀਰਥ ਯਾਤਰੀਆਂ ਦਾ ਇਹ ਜੱਥਾ ਵਾਰਾਣਸੀ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ 'ਚ ਵੀ ਗਿਆ ਸੀ। ਹੁਣ ਪ੍ਰਸ਼ਾਸਨ ਉਨ੍ਹਾਂ ਸਾਰੇ ਲੋਕਾਂ ਦੀ ਤਲਾਸ਼ ਕਰ ਰਹੀ ਹੈ, ਜਿੱਥੇ ਤੀਰਥ ਯਾਤਰੀਆਂ ਦਾ ਇਹ ਜੱਥਾ ਗਿਆ ਸੀ। ਪੁਲਸ ਕਰਮਚਾਰੀਆਂ ਹੋਟਲਾਂ ਅਤੇ ਧਰਮਸ਼ਾਲਾ ਦੀ ਵੀ ਜਾਣਕਾਰੀ ਲੈ ਰਹੇ ਹਨ।

ਤਾਮਿਲਨਾਡੂ 'ਚ ਹੋਮ ਕੁਆਰੰਟੀਨ ਕੀਤੇ ਗਏ ਯਾਤਰੀ
ਸਾਵਧਾਨੀ ਦੇ ਤੌਰ 'ਤੇ ਪ੍ਰਸ਼ਾਸਨ ਨੇ ਸਾਰੇ ਮੁਸਾਫਰਾਂ ਨੂੰ 15 ਦਿਨਾਂ ਲਈ ਹੋਮ ਕੁਆਰੰਟੀਨ ਕਰ ਦਿੱਤਾ ਹੈ। ਇਹ ਸਾਰੇ ਯਾਤਰੀ ਤੀਰੂਵੱਲੁਰ ਜ਼ਿਲ੍ਹੇ 'ਚ ਹਨ। ਮੁਸਾਫਰਾਂ 'ਚ ਜਿਆਦਾਤਰ ਬਜ਼ੁਰਗ ਵਿਅਕਤੀ ਹਨ। ਦਸ ਦਈਏ ਕਿ ਤਾਮਿਲਨਾਡੂ 'ਚ ਇਸ ਸਮੇਂ ਕੋਰੋਨਾ ਵਾਇਰਸ ਤੋਂ ਪੀੜਤ ਕੁਲ ਲੋਕਾਂ ਦੀ ਗਿਣਤੀ 1596 ਹੈ। ਇਨ੍ਹਾਂ 'ਚੋਂ 635 ਲੋਕ ਇਲਾਜ ਦੌਰਾਨ ਠੀਕ ਹੋ ਚੁੱਕੇ ਹਨ, ਜਦਕਿ ਇਲਾਜ ਦੌਰਾਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

Inder Prajapati

This news is Content Editor Inder Prajapati