ਸਿੱਕਮ ''ਚ ਫਸੇ ਆਸਾਮ ਦੇ 124 ਵਿਦਿਆਰਥੀ ਸੁਰੱਖਿਅਤ ਗੁਹਾਟੀ ਪਰਤੇ

10/09/2023 5:50:11 PM

ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਸਿੱਕਮ 'ਚ ਅਚਾਨਕ ਆਏ ਹੜ੍ਹ ਕਾਰਨ ਉੱਥੇ ਫਸੇ ਸੂਬੇ ਦੇ ਵਿਦਿਆਰਥੀ ਸੁਰੱਖਿਅਤ ਪਰਤ ਆਏ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਆਸਾਮ ਦੇ ਅਧਿਕਾਰੀਆਂ ਅਤੇ ਸਿੱਕਮ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ। 

ਇਹ ਵੀ ਪੜ੍ਹੋ- 2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ


ਸ਼ਰਮਾ ਨੇ 'ਐਕਸ' 'ਤੇ ਪੋਸਟ 'ਚ ਕਿਹਾ ਕਿ ਆਮ ਰਸਤੇ ਬੰਦ ਕਰ ਦਿੱਤੇ ਗਏ ਸਨ, ਇਸ ਲਈ ਸਿੱਕਮ ਸਰਕਾਰ ਨਾਲ 24 ਘੰਟੇ ਤਾਲਮੇਲ ਕਰ ਕੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਘੱਟ ਸਮੇਂ ਵਿਚ ਬਦਲਵੇਂ ਰਸਤਿਓਂ ਵਾਪਸ ਲਿਆਉਣ ਵਿਚ ਸਮਰੱਥ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 124 ਵਿਦਿਆਰਥੀ ਸੋਮਵਾਰ ਤੜਕੇ ਬੱਸਾਂ ਤੋਂ ਗੁਹਾਟੀ ਪਹੁੰਚੇ।

ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ

ਉਨ੍ਹਾਂ ਨਾਲ ਆਸਾਮ ਸਰਕਾਰ ਦੇ ਅਧਿਕਾਰੀ ਸਨ, ਜੋ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਤਾਇਨਾਤ ਕੀਤੇ ਗਏ ਸਨ। ਵਿਦਿਆਰਥੀ ਦਾ ਸਵਾਗਤ ਕਰਨ ਵਾਲੇ ਆਸਾਮ ਦੇ ਸਿੱਖਿਆ ਮੰਤਰੀ ਰਨੋਜ ਪੇਗੂ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਸਿੱਕਮ ਵਿਚ ਫਸੇ ਆਸਾਮ ਦੇ ਸਾਰੇ ਵਿਦਿਆਰਥੀ ਸੁਰੱਖਿਅਤ ਗੁਹਾਟੀ  ਪਹੁੰਚ ਗਏ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu