ਟਰੰਪ ਲਈ ਫੁੱਲਾਂ ''ਤੇ ਖਰਚੇ ਜਾਣਗੇ 120 ਕਰੋਡ਼, ਲਾਡ਼ੀ ਵਾਂਗ ਸੱਜੇਗਾ ਸ਼ਹਿਰ

02/18/2020 9:04:23 PM

ਵਾਸ਼ਿੰਗਟਨ-ਅਹਿਮਦਾਬਾਦ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਗੁਜਰਾਤ ਦੇ ਮਹਿਮਾਨ ਬਣਨਗੇ। ਉਨ੍ਹਾਂ ਦਾ ਸਵਾਗਤ ਪ੍ਰੋਗਰਾਮ ਇਥੇ ਮੋਟੇਰਾ ਸਟੇਡੀਅਮ ਵਿਚ ਕੀਤਾ ਜਾਵੇਗਾ। ਸਵਾਗਤ ਨੂੰ ਲੈ ਕੇ ਪੂਰੇ ਸ਼ਹਿਰ ਨੂੰ ਲਾਡ਼ੀ ਵਾਂਗ ਸਜਾਇਆ ਜਾ ਰਿਹਾ ਹੈ। ਸ਼ਹਿਰ ਦੀ ਸੁੰਦਰਤਾ 'ਤੇ ਇਸ ਵਾਰ 120 ਕਰੋਡ਼ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਟਰੰਪ ਜਿਸ ਰੂਟ ਤੋਂ ਲੰਘਣਗੇ, ਉਥੇ ਵੱਖ-ਵੱਖ ਫੁੱਲਾਂ ਅਤੇ ਦਰਖੱਤਾਂ ਨੂੰ ਲਗਾਇਆ ਜਾ ਰਿਹਾ ਹੈ।

18 ਰਾਹਾਂ ਦਾ ਨਵੀਨੀਕਰਣ
ਟਰੰਪ ਦੇ ਪ੍ਰੋਗਰਾਮ ਨੂੰ ਲੈ ਕੇ ਇਥੇ 18 ਰਾਹਾਂ ਅਤੇ ਹੋਰ ਹਾਈਵੇਅਰ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ 50 ਕਰੋਡ਼ ਰੁਪਏ ਖਰਚ ਕੀਤੇ ਜਾਣਗੇ। ਟਰੰਪ ਜਿਸ ਰਸਤੇ ਤੋਂ ਲੰਘਣਗੇ, ਉਨ੍ਹਾਂ ਰਾਹਾਂ 'ਤੇ ਫੁੱਟਪਾਥ ਅਤੇ ਸਟੇਜ ਪ੍ਰੋਗਰਾਮ 'ਤੇ 35-40 ਕਰੋਡ਼ ਰੁਪਏ ਖਰਚ ਕੀਤੇ ਜਾਣਗੇ। ਇਸ ਮਾਰਗ ਦੇ ਸੋਹਣਾ ਬਣਾਉਣ ਲਈ 3.70 ਕਰੋਡ਼ ਰੁਪਏ ਖਰਚ ਕੀਤੇ ਜਾ ਰਹੇ ਹਨ।

ਫੁੱਲਾਂ ਨਾਲ ਸਜਾਇਆ ਜਾਵੇਗਾ
ਟਰੰਪ ਜਿਨ੍ਹਾਂ ਰਾਹਾਂ ਤੋਂ ਲੰਘਣਗੇ, ਉਨ੍ਹਾਂ ਰਾਹਾਂ ਨੂੰ ਫੁੱਲਾਂ ਨਾਲ ਸਜਾਇਆ ਜਾਵੇਗਾ। ਵੱਖ-ਵੱਖ ਫੁੱਲਾਂ ਦੇ ਗਮਲੇ ਵੀ ਰੱਖੇ ਜਾਣਗੇ। ਚਿਮਨਭਾਈ ਪਟੇਲ ਬਿ੍ਰਜ਼ ਤੋਂ ਮੋਟੇਰਾ ਸਟੇਡੀਅਮ ਅਤੇ ਏਅਰਪੋਰਟ ਤੱਕ ਫੁੱਲਾਂ ਦੀ ਸਜਾਵਟ 'ਤੇ 1.75 ਕਰੋਡ਼ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਜੁੰਡਾਲ ਸਰਕਲ ਰੋਡ 1.90 ਕਰੋਡ਼ ਰੁਪਏ ਦੇ ਖਰਚ 'ਤੇ ਫੁੱਲ ਬਿਖੇਰੇ ਜਾਣਗੇ।

Khushdeep Jassi

This news is Content Editor Khushdeep Jassi