ਦੇਸੀ ਜੁਗਾੜ ਦਾ ਕਮਾਲ, 250 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 12 ਸਾਲਾ ਬੱਚੇ ਨੂੰ ਸੁਰੱਖਿਅਤ ਕੱਢਿਆ ਬਾਹਰ

05/27/2022 9:44:24 AM

ਜੈਪੁਰ (ਵਾਰਤਾ)- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਮੁੰਡਾ ਬੋਰਵੈੱਲ 'ਚ ਡਿੱਗ ਗਿਆ, ਜਿਸ ਨੂੰ ਦੇਸੀ ਜੁਗਾੜ ਨਾਲ ਜਲਦ ਹੀ ਬਾਹਰ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਤਵਾਵ 'ਚ ਮੁੰਡਾ ਨਿੰਬਾਰਾਮ (12) ਖੇਤ 'ਚ ਖੇਡ ਰਿਹਾ ਸੀ ਕਿ ਇਸ ਦੌਰਾਨ ਉਹ ਖੇਤ 'ਚ ਸਥਿਤ ਬੋਰਵੈੱਲ 'ਚ ਡਿੱਗ ਗਿਆ। ਹਾਦਸੇ ਦੇ ਸਮੇਂ ਬੱਚੇ ਦੇ ਪਰਿਵਾਰ ਵਾਲੇ ਘਰ ਨਹੀਂ ਸਨ। ਬਾਅਦ 'ਚ ਬੱਚਾ ਘਰ ਨਹੀਂ ਮਿਲਣ 'ਤੇ ਉਸ ਨੂੰ ਲੱਭਣ 'ਤੇ ਘਟਨਾ ਦਾ ਪਤਾ ਲੱਗਾ।

PunjabKesari

ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ 'ਤੇ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਕਰੀਬ 250 ਫੁੱਟ ਡੂੰਘੇ ਬੋਰਵੈੱਲ 'ਚ ਉਹ ਲਗਭਗ 90 ਫੁੱਟ 'ਤੇ ਫਸਿਆ ਹੋਇਆ ਸੀ। ਬੱਚੇ ਨੂੰ ਬੋਰਵੈੱਲ 'ਚੋਂ ਕੱਢਣ ਲਈ ਦੇਸੀ ਜੁਗਾੜ ਬਣਾਉਣ 'ਚ ਮਾਹਿਰ ਮੇਡਾ ਵਾਸੀ ਮਾਧਾਰਾਮ ਸੁਧਾਰ ਨੂੰ ਮੌਕੇ 'ਤੇ ਬੁਲਾਇਆ। ਮਾਦਾਰਾਮ ਨੇ ਦੇਸੀ ਜੁਗਾੜ ਨਾਲ ਬੱਚੇ ਨੂੰ ਥੋੜ੍ਹੀ ਦੇਰ 'ਚ ਹੀ ਬੋਰਵੈੱਲ 'ਚੋਂ ਬਾਹਰ ਕੱਢ ਲਿਆ, ਜਿਸ ਨੂੰ ਸਿਹਤਮੰਦ ਦੱਸਿਆ ਜਾ ਰਿਹਾ ਹੈ।

PunjabKesari

PunjabKesari


DIsha

Content Editor

Related News