ਮੁਜ਼ੱਫਰਨਗਰ : ਮੁਠਭੇੜ ''ਚ 12 ਹਜ਼ਾਰ ਵਾਲਾ ਇਨਾਮੀ ਬਦਮਾਸ਼ ਢੇਰ, 2 ਪੁਲਸ ਕਰਮਚਾਰੀ ਜ਼ਖਮੀ

09/17/2017 3:37:12 PM

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਦੇ ਖਤੌਲੀ ਇਲਾਕੇ 'ਚ ਐੈਤਵਾਰ ਸਵੇਰੇ ਪੁਲਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ 12 ਹਜ਼ਾਰ ਰੁਪਏ ਦਾ ਇਕ ਇਨਾਮੀ ਬਦਮਾਸ਼ ਮਾਰਿਆ ਗਿਆ, ਜਦੋਂਕਿ ਉਸ ਦਾ ਸਾਥੀ ਭੱਜਣ 'ਚ ਸਫਲ ਹੋ ਗਿਆ।
ਸੀਨੀਅਰ ਪੁਲਸ ਅਧਿਕਾਰੀ ਅਨੰਤ ਦੇਵ ਤਿਵਾਰੀ ਨੇ ਦੱਸਿਆ ਕਿ ਲੱਗਭਗ 5 ਵਜੇ ਹੋਏ ਇਸ ਮੁਕਾਬਲੇ 'ਚ ਕਾਂਸਟੇਬਲ ਦੀਪਕ ਕੁਮਾਰ ਅਤੇ ਸੋਹਨਵੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਰੇ ਗਏ ਬਦਮਾਸ਼ ਦੀ ਸ਼ਿਨਾਖਤ ਬਾਗਪਤ ਜ਼ਿਲੇ ਦੇ ਦੋਘਟ ਨਿਵਾਸੀ ਕੁਖਿਆਤ ਬਦਮਾਸ਼ ਜਾਨ ਮੁਹੰਮਦ ਦੇ ਰੂਪ 'ਚ ਹੋਈ ਹੈ। ਇਸ ਅਪਰਾਧੀ ਕੋਲ ਬਾਗਪਤ ਨਾਲ ਲੁੱਟੀ ਗਈ ਕਾਰ, 3 ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। 
ਮਾਰੇ ਗਏ ਬਦਮਾਸ਼ ਦੇ ਖਿਲਾਫ ਮੇਰਠ ਅਤੇ ਬਾਗਪਤ 'ਚ ਲੁੱਟ, ਹੱਤਿਆ ਦੇ 24 ਤੋਂ ਵੱਧ ਮਾਮਲੇ ਦਰਜ ਸਨ। ਉਸ ਦੀ ਗ੍ਰਿਫਤਾਰੀ 'ਤੇ 12 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਸੀ। ਤਿਵਾਰੀ ਨੇ ਦੱਸਿਆ ਹੈ ਕਿ ਪੁਲਸ ਫਰਾਰ ਬਦਮਾਸ਼ ਦੀ ਵੀ ਭਾਲ ਕਰ ਰਹੀ ਹੈ।