ਕੇਂਦਰੀ ਸਕੂਲਾਂ ’ਚ ਅਧਿਆਪਕਾਂ ਦੇ 12 ਹਜ਼ਾਰ ਤੋਂ ਵੱਧ ਅਹੁਦੇ ਖਾਲੀ: ਮੰਤਰੀ

07/25/2022 6:02:36 PM

ਨਵੀਂ ਦਿੱਲੀ– ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਸਕੂਲਾਂ ’ਚ ਅਧਿਆਪਕਾਂ ਦੇ 12 ਹਜ਼ਾਰ ਤੋਂ ਵੱਧ ਅਹੁਦੇ ਖਾਲੀ ਹਨ ਅਤੇ 9 ਹਜ਼ਾਰ ਤੋਂ ਵੱਧ ਅਧਿਆਪਕ ਸਮਝੌਤੇ ਦੇ ਆਧਾਰ ’ਤੇ ਜੁੜੇ ਹਨ। ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ ਲੋਕ ਸਭਾ ’ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਇਹ ਜਾਣਕਾਰੀ ਦਿੱਤੀ।

ਅੰਨਪੂਰਨਾ ਦੇਵੀ ਨੇ ਸਦਨ ’ਚ ਜੋ ਅੰਕੜੇ ਰੱਖੇ ਉਸ ਮੁਤਾਬਕ ਕੇਂਦਰੀ ਸਕੂਲਾਂ ਵਿਚ ਅਧਿਆਪਕਾਂ ਦੇ ਸਭ ਤੋਂ ਵੱਧ ਖਾਲੀ ਅਹੁਦੇ ਤਾਮਿਲਨਾਡੂ ’ਚ ਹਨ, ਜਿਨ੍ਹਾਂ ਦੀ ਗਿਣਤੀ 1,162 ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ’ਚ 1,066 ਅਤੇ ਕਰਨਾਟਕ ’ਚ 1,066 ਅਹੁਦੇ ਖਾਲੀ ਹਨ। ਮੰਤਰੀ ਨੇ ਕਿਹਾ ਕਿ ਕੇਂਦਰੀ ਸਕੂਲਾਂ ’ਚ ਅਧਿਆਪਕਾਂ ਦੇ 12,044 ਅਹੁਦੇ ਖਾਲੀ ਹਨ ਅਤੇ 1,332 ਹੋਰ ਅਹੁਦੇ ਵੀ ਖਾਲੀ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਖਾਲੀ ਅਹੁਦਿਆਂ ਨੂੰ ਭਰਨਾ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਨਿਯਮਾਂ ਤਹਿਤ ਖਾਲੀ ਥਾਵਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ। 

Tanu

This news is Content Editor Tanu