ਹਿਮਾਚਲ ਤੋਂ ਰਾਹਤ ਭਰੀ ਖਬਰ, 12 ਮਰੀਜ਼ਾ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ

04/13/2020 5:30:12 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 32 ਪਾਜ਼ੀਟਿਵ ਮਾਮਲਿਆਂ 'ਚੋਂ 12 ਮਰੀਜ਼ਾਂ ਨੇ ਕੋਰੋਨਾ ਨੂੰ ਹਰਾ ਕੇ ਜੰਗ ਜਿੱਤ ਲਈ ਹੈ। ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਇਨ੍ਹਾਂ 'ਚ ਕੁਝ ਤਬਲੀਗੀ ਜਮਾਤ ਨਾਲ ਜੁੜੇ ਲੋਕ ਵੀ ਹਨ। ਇਸ ਦੀ ਪੁਸ਼ਟੀ ਐਡੀਸ਼ਨਲ ਮੁੱਖ ਸਿਹਤ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ. ਡੀ. ਧੀਮਾਨ ਨੇ ਕੀਤੀ ਹੈ। ਅਜੇ ਤੱਕ ਕੋਈ ਵੀ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਸੂਬੇ 'ਚ ਸਿਰਫ 15 ਮਰੀਜ਼ ਵੱਖ-ਵੱਖ ਹਸਪਤਾਲਾਂ 'ਚ ਜੇਰੇ ਇਲਾਜ ਹਨ। 

ਹਿਮਾਚਲ ਪ੍ਰਦੇਸ਼ ਸਿਹਤ ਅਧਿਕਾਰੀਆਂ ਮੁਤਾਬਕ ਬੀਤੇ ਦਿਨ ਪ੍ਰਦੇਸ਼ 'ਚ 159 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ 'ਚੋਂ 103 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਬਾਕੀ 56 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅਜੇ ਤਕ ਸੂਬੇ 'ਚ 32 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਸੀ। ਜਿਨ੍ਹਾਂ 'ਚੋਂ 12 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਇਲਾਜ ਉਪਰੰਤ ਉਨ੍ਹਾਂ ਛੁੱਟੀ ਦਿੱਤੀ ਜਾ ਚੁੱਕੀ ਹੈ। ਸੂਬੇ 'ਚ ਹੁਣ ਤਕ ਸਿਰਫ ਇਕ ਹੀ ਵਿਅਕਤੀ ਦੀ ਮੌਤ ਹੋਈ ਹੈ। 

ਸਿਹਤ ਅਧਿਕਾਰੀ ਮੁਤਾਬਕ ਪ੍ਰਦੇਸ਼ 'ਚ ਕੁੱਲ 5,454 ਲੋਕਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 3,246  ਲੋਕਾਂ ਨੇ 28 ਦਿਨਾਂ ਦੀ ਜ਼ਰੂਰੀ ਨਿਗਰਾਨੀ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ ਸਿਹਤਮੰਦ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਵਿਚ ਹਾਟ ਸਪਾਟ ਨਿਸ਼ਾਨਬੱਧ ਕੀਤੇ ਜਾ ਰਹੇ ਹਨ, ਜਿੱਥੋਂ ਕੋਰੋਨਾ ਦੇ ਮਰੀਜ਼ ਪਾਏ ਗਏ ਸਨ। ਪ੍ਰਦੇਸ਼ ਦੇ ਸਿਰਮੌਰ, ਸੋਲਨ, ਊਨਾ ਅਤੇ ਚੰਬਾ ਜ਼ਿਲੇ 'ਚ ਕੁੱਲ 10 ਹਾਟ ਸਪਾਟ ਨਿਸ਼ਾਨਬੱਧ ਕੀਤੇ ਗਏ ਹਨ। 


Tanu

Content Editor

Related News