ਸਕੂਲ ਜਾ ਰਹੀ ਟੀਚਰ ''ਤੇ ਡਿੱਗੀ 11KV ਦੀ ਲਾਈਨ, ਸਕੂਟੀ ਸਮੇਤ ਸੜ ਕੇ ਸੁਆਹ

12/12/2020 2:52:11 AM

ਨੈਸ਼ਨਲ ਡੈਸਕ : ਬਾਂਸਵਾੜਾ ਜ਼ਿਲ੍ਹੇ ਦੇ ਨੋਗਾਮਾ ਵਿੱਚ ਵੀਰਵਾਰ ਸਵੇਰੇ ਦਰਦਨਾਕ ਹਾਦਸਾ ਹੋਇਆ। ਸਕੂਟੀ ਤੋਂ ਸਕੂਲ ਜਾ ਰਹੀ ਇੱਕ ਟੀਚਰ 'ਤੇ 11KV ਦੀ ਬਿਜਲੀ ਦੀ ਲਾਈਨ ਡਿੱਗ ਗਈ। ਇਸ ਨਾਲ ਸਕੂਟੀ ਸੜ ਕੇ ਸੁਆਹ ਹੋ ਗਈ ਅਤੇ ਟੀਚਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
'ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼’

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 10 ਵਜੇ ਹੋਇਆ। ਟੀਚਰ ਨੀਲਮ (25) ਪਾਟੀਦਾਰ ਨਦੀ ਦੇ ਨੇੜਿਓ ਲੰਘ ਰਹੀ ਸੀ, ਉਸੇ ਸਮੇਂ ਉੱਪਰੋਂ ਡਿੱਗੀ ਬਿਜਲੀ ਦੀ ਤਾਰ ਸਕੂਟੀ ਨਾਲ ਆ ਕੇ ਚਿਪਕ ਗਈ। ਘਟਨਾ ਤੋਂ ਕੁੱਝ ਦੇਰ ਪਹਿਲਾਂ ਹੀ ਇਲਾਕੇ ਵਿੱਚ ਬਾਰਿਸ਼ ਹੋਈ ਸੀ। ਇਸ ਕਰਕੇ ਸੜਕ ਗਿੱਲੀ ਸੀ ਅਤੇ ਲੋਕਾਂ ਨੇ ਕਰੀਬ ਜਾ ਕੇ ਬੀਬੀ ਨੂੰ ਬਚਾਉਣ ਦੀ ਹਿੰਮਤ ਨਹੀਂ ਕੀਤੀ।
ਕੋਰੋਨਾ: ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਹਿਊਮਨ ਟ੍ਰਾਇਲ ਦੀ ਮਨਜ਼ੂਰੀ

ਮੌਕੇ 'ਤੇ ਪਹੁੰਚੀ ਪ੍ਰਸ਼ਾਸਨ ਦੀ ਟੀਮ ਨੇ ਬੀਬੀ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਬਿਜਲੀ ਵਿਭਾਗ ਨੂੰ ਫੋਨ ਕੀਤਾ ਸੀ। ਕਰੀਬ 20 ਮਿੰਟ ਬਾਅਦ ਲਾਈਨ ਬੰਦ ਕੀਤੀ ਗਈ। ਘਟਨਾ ਨਾਲ ਨੇੜਲੇ ਲੋਕਾਂ ਵਿੱਚ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲਾਈਨ ਦੇ ਤਾਰ ਕਮਜ਼ੋਰ ਹੋ ਚੁੱਕੇ ਹਨ। ਵਿਭਾਗ ਮੁਰੰਮਤ ਦਾ ਕੰਮ ਵੀ ਨਹੀਂ ਕਰਦਾ ਹੈ। 6 ਮਹੀਨੇ ਪਹਿਲਾਂ ਵੀ ਬਿਜਲੀ ਦੀ ਤਾਰ ਡਿੱਗਣ ਨਾਲ ਦੋ ਪਸ਼ੁਆਂ ਦੀ ਮੌਤ ਹੋ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati