ਮੱਧ ਪ੍ਰਦੇਸ਼ ’ਚ ਹੜ੍ਹ ਦੀ ਚਪੇਟ ’ਚ 1171 ਪਿੰਡ, ਫੌਜ ਤਲਬ

08/04/2021 3:37:37 AM

ਭੋਪਾਲ – ਮੱਧ ਪ੍ਰਦੇਸ਼ ’ਚ ਮੰਗਲਵਾਰ ਨੂੰ ਭਾਰੀ ਮੀਂਹ ਦੇ ਕਾਰਨ ਕਈ ਜ਼ਿਲਿਆਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ। ਹੜ੍ਹ ਪ੍ਰਭਾਵਿਤ ਸ਼ਿਵਪੁਰੀ ਜ਼ਿਲ੍ਹੇ ’ਚ 3 ਲੋਕ ਲਗਭਗ 24 ਘੰਟਿਆਂ ਤੱਕ ਦਰੱਖਤ ’ਤੇ ਫਸੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਗਵਾਲੀਅਰ-ਚੰਬਲ ਇਲਾਕੇ ’ਚ 1171 ਪਿੰਡ ਪ੍ਰਭਾਵਿਤ ਹੋਏ ਹਨ। ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਹਾਲਾਤ ਕਾਬੂ ਕਰਨ ਲਈ ਫੌਜ ਦੀ ਮਦਦ ਮੰਗੀ ਗਈ ਹੈ।

ਇਹ ਵੀ ਪੜ੍ਹੋ - ਮਹਾਰਾਸ਼ਟਰ 'ਚ ਹੜ੍ਹ ਪ੍ਰਭਾਵਿਤ ਲੋਕਾਂ ਲਈ 11,500 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਿਲੀ ਮਨਜ਼ੂਰੀ

ਮੌਸਮ ਵਿਭਾਗ ਨੇ 25 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੇਸ਼ ਰਾਜੋਰਾ ਨੇ ਦੱਸਿਆ ਕਿ ਸ਼ਿਵਪੁਰੀ, ਸ਼ਿਓਪੁਰ, ਗਵਾਲੀਅਰ ਅਤੇ ਦਤੀਆ ਜ਼ਿਲ੍ਹਿਆਂ ’ਚ ਬਚਾਅ ਕਾਰਜਾਂ ਲਈ ਫੌਜ ਨੂੰ ਸੱਦਿਆ ਗਿਆ ਹੈ।

ਉੱਧਰ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲਾਤ ਦੀ ਜਾਣਕਾਰੀ ਫੋਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ, ਜਿਨ੍ਹਾਂ ਨੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।

Inder Prajapati

This news is Content Editor Inder Prajapati