ਤਾਮਿਲਨਾਡੂ 'ਚ 110 ਨਵੇਂ ਕੋਰੋਨਾ ਮਰੀਜ਼, ਮਰਕਜ਼ ਪ੍ਰੋਗਰਾਮ 'ਚ ਹੋਏ ਸਨ ਸ਼ਾਮਲ

04/01/2020 7:30:35 PM

ਨਵੀਂ ਦਿੱਲੀ — ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਤੋਂ ਪਰਤੇ ਲੋਕਾਂ ਦਾ ਲਗਾਤਾਰ ਕੋਰੋਨਾ ਤੋਂ ਪੀੜਤ ਪਾਏ ਜਾਣ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਤਾਮਿਲਨਾਡੂ ਪਰਤੇ 100 ਲੋਕ ਪੀੜਤ ਪਾਏ ਹਏ ਹਨ। ਇਸ ਦੇ ਨਾਲ ਹੀ ਤਾਮਿਲਨਾਡੂ 'ਚ ਕੋਰੋਨਾ ਪੀੜਤਾਂ ਦੀ ਗਿਣਤੀ 234 ਹੋ ਗਈ ਹੈ। ਇਸ ਤੋਂ ਪਹਿਲਾਂ ਮਰਕਜ਼ ਤੋਂ ਪਰਤੇ 93 ਲੋਕਾਂ ਦੇ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਦਾ ਮਾਮਲਾ ਸਾਹਮਣਾ ਆਇਆ ਸੀ। ਸਾਰਿਆਂ ਦਾ ਸੈਂਪਲ ਪਾਜੀਟਿਵ ਨਿਕਲਿਆ ਹੈ। ਇਸ 'ਚ 45 ਤਾਮਿਲਨਾਡੂ, 9 ਅੰਡੇਮਾਨ ਅਤੇ 24 ਕੇਸ ਦਿੱਲੀ ਦੇ ਹਨ।

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੋਂ 4 ਹੋਰ ਕੇਸ ਸਾਹਮਣੇ ਆਏ, ਜਿਨ੍ਹਾਂ ਦੀ ਟ੍ਰੈਵਲ ਹਿਸਟਰੀ ਮਰਕਜ਼ ਦੀ ਰਹੀ ਹੈ। ਵਿਸ਼ਾਖਾਪਟਨਮ ਤੋਂ ਵੀ 21 ਕੇਸ ਸਾਹਮਣੇ ਆਏ ਹਨ। ਦੂਜੇ ਪਾਸੇ ਮਰਕਜ਼ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਹੈ। ਮਰਕਜ਼ ਤੋਂ 2 ਹਜ਼ਾਰ ਤੋਂ ਜ਼ਿਆਦਾ ਲੋਕ ਕੱਢੇ ਗਏ ਹਨ। ਮਰਕਜ਼ ਤੋਂ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਹੈ, ਉਸ 'ਚ 617 ਹਸਪਤਾਲ 'ਚ ਦਾਖਲ ਹਨ, ਬਾਕੀ ਕੁਆਰੰਟੀਨ ਕੀਤੇ ਗਏ ਹਨ। ਜਮਾਤ ਤੋਂ ਪਰਤੇ ਲੋਕਾਂ ਦੀ ਭਾਲ 'ਚ ਦਿੱਲੀ ਤੋਂ ਮੁੰਬਈ ਤਕ ਮੁਹਿੰਮ ਚਲਾਈ ਜਾ ਰਹੀ ਹੈ।

ਆਂਧਰਾ ਪ੍ਰਦੇਸ਼ 'ਚ ਮਰਕਜ਼ ਨਾਲ ਜੁੜੇ 30 ਜਮਤੀਆਂ ਦਾ ਟੈਸਟ ਕੀਤਾ ਗਿਆ, ਜਿਸ 'ਚ 14 ਪਾਜੀਟਿਵ ਪਾਏ ਗਏ ਹਨ। ਮਰਕਜ਼ 'ਚ ਗਏ 13 ਬੰਗਲਾਦੇਸ਼ੀਆਂ ਨੂੰ ਠਾਣੇ 'ਚ ਫੜਿਆ ਗਿਆ ਹੈ। ਸਾਰਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਥੇ ਹੀ, ਅਹਿਮਦਾਬਾਦ 'ਚ ਜਮਾਤ ਦੇ ਮਰਕਜ਼ ਤੋਂ ਪਰਤੇ ਲੋਕਾਂ ਦੀ ਤਲਾਸ਼ ਕੀਤੀ ਗਈ। ਇਸ ਦੌਰਾਨ ਗੋਮਤੀਪੁਰ ਇਲਾਕੇ 'ਚ ਪੁਲਸ 'ਤੇ ਪਥਰਾਅ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਸਾਈ ਨੀ ਚਾਲ ਇਲਾਕੇ 'ਚ ਲੋਕ ਵਿਰੋਧ ਕਰਨ 'ਚ ਲੱਗੇ ਅਤੇ ਪੁਲਸ 'ਤੇ ਪੱਥਰਾਅ ਸ਼ੁਰੂ ਹੋ ਗਿਆ।

Inder Prajapati

This news is Content Editor Inder Prajapati