ਤਬਲੀਗੀ ਜਮਾਤ ਦੇ 11 ਇੰਡੋਨੇਸ਼ਿਆਈ ਗ੍ਰਿਫਤਾਰ, ਵੀਜ਼ਾ ਰੈਗੁਲੇਸ਼ਨ ਐਕਟ ਉਲੰਘਣਾ ਦਾ ਦੋਸ਼

04/27/2020 10:13:44 PM

ਮੁੰਬਈ - ਮੁੰਬਈ ਪੁਲਸ ਨੇ ਤਬਲੀਗੀ ਜਮਾਤ ਨਾਲ ਜੁੜੇ 11 ਇੰਡੋਨੇਸ਼ਿਆਈ ਨਾਗਰਿਕਾਂ ਨੂੰ ਵੀਜ਼ਾ ਰੈਗੁਲੇਸ਼ਨ ਐਕਟ ਦੇ ਉਲੰਘਣਾ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਵਿਦੇਸ਼ੀ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਨ। ਇਨ੍ਹਾਂ 11 ਇੰਡੋਨੇਸ਼ਿਆਈ ਨਾਗਰਿਕਾਂ ਨੂੰ 23 ਅਪ੍ਰੈਲ ਨੂੰ ਬਾਂਦਰਾ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਕੋਰੋਨਾ ਵਾਇਰਸ ਟੈਸਟ 'ਚ ਇੱਕ ਸ਼ਖਸ ਪਾਜ਼ੀਟਿਵ ਆਇਆ ਸੀ ਜਦੋਂਕਿ ਬਾਕੀ 10 ਦਾ ਟੈਸਟ ਨੈਗੇਟਿਵ ਆਇਆ ਸੀ। ਹੁਣ ਇਨ੍ਹਾਂ ਸਾਰਿਆਂ ਦੇ ਨਤੀਜੇ ਨੈਗੇਟਿਵ ਆ ਚੁੱਕੇ ਹਨ। ਪੁਲਸ ਇਨ੍ਹਾਂ ਸਾਰਿਆਂ ਨੂੰ ਬਾਂਦਰਾ ਕੋਰਟ 'ਚ ਪੇਸ਼ ਕਰੇਗੀ।
PunjabKesari

ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜ਼ਿਆਦਾਤਰ ਵਿਦੇਸ਼ੀ ਟੂਰਿਸਟ ਵੀਜ਼ਾ ਲੈ ਕੇ ਭਾਰਤ ਆਏ ਸਨ ਅਤੇ ਇੱਥੇ ਧਾਰਮਿਕ ਗਤੀਵਿਧੀਆਂ 'ਚ ਸ਼ਾਮਲ ਪਾਏ ਗਏ। ਇਨ੍ਹਾਂ ਸਾਰਿਆਂ 'ਤੇ ਵੀਜ਼ਾ ਰੈਗੁਲੇਸ਼ਨ ਐਕਟ ਦੇ ਉਲੰਘਣਾ ਦਾ ਦੋਸ਼ ਲੱਗਾ ਹੈ। ਇਸ ਐਕਟ ਦੇ ਤਹਿਤ ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚੱਲੇਗਾ।

ਦੱਸ ਦਈਏ ਕਿ ਮਹਾਰਾਸ਼ਟਰ 'ਚ ਸੋਮਵਾਰ ਨੂੰ ਕੋਵਿਡ-19 ਦੇ 522 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਰੋਗੀਆਂ ਦੀ ਕੁਲ ਗਿਣਤੀ ਹੁਣ ਤੱਕ 8590 ਹੋ ਗਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰਾਜ 'ਚ 27 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 369 ਹੋ ਗਈ ਹੈ। ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਠੀਕ ਹੋਏ ਲੋਕਾਂ ਦੀ ਗਿਣਤੀ 1282 ਹੈ।


Inder Prajapati

Content Editor

Related News