ਰੇਵ ਪਾਰਟੀ ਕਰਦੇ ਨਾਈਜੀਰੀਆ ਦੇ 11 ਪੁਰਸ਼-ਜਨਾਨੀਆਂ ਗ੍ਰਿਫ਼ਤਾਰ

08/30/2020 5:04:55 PM

ਨੋਇਡਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਨੋਇਡਾ ਇਲਾਕੇ 'ਚ ਸੂਰਜਪੁਰ ਥਾਣਾ ਖੇਤਰ ਵਿਚ ਸਥਿਤ ਇਕ ਪਲਾਂਟ ਵਿਚ ਸ਼ਨੀਵਾਰ ਦੇਰ ਰਾਤ ਨੂੰ ਰੇਵ ਪਾਰਟੀ ਕਰ ਰਹੇ ਨਾਈਜੀਰੀਆਈ ਦੇ 11 ਜਨਾਨੀ-ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋ 288 ਬੋਤਲ ਵਿਦੇਸ਼ੀ ਬੀਅਰ ਅਤੇ 4 ਬੋਤਲਾਂ ਵਿਦੇਸ਼ੀ ਸ਼ਰਾਬ ਤੇ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਥਾਣਾ ਸੂਰਜਪੁਰ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਪਲਾਂਟ ਵਿਚ ਕਿਰਾਏ 'ਤੇ ਰਹਿਣ ਵਾਲੇ ਵਿਦੇਸ਼ੀ ਲੋਕ ਰੇਵ ਪਾਰਟੀ ਕਰ ਰਹੇ ਹਨ। 

ਉਨ੍ਹਾਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਇਕ ਪੁਲਸ ਟੀਮ ਬਣਾਈ ਗਈ ਅਤੇ ਉੱਥੇ ਛਾਪੇਮਾਰੀ ਕੀਤੀ ਗਈ। ਡੀ. ਸੀ. ਪੀ. ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਮੌਕੇ ਤੋਂ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਨਾਈਜੀਰੀਆਈ ਦੇ ਨਾਗਰਿਕ ਹਨ। ਪੁਲਸ ਨੂੰ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਲੋਕ ਕਾਫੀ ਦਿਨਾਂ ਤੋਂ ਰੇਵ ਪਾਰਟੀ ਦਾ ਆਯੋਜਨ ਕਰ ਰਹੇ ਸਨ। ਉਨ੍ਹਾਂ ਨੇ 288 ਬੋਤਲਾਂ ਵਿਦੇਸ਼ੀ ਬੀਅਰ, 4 ਬੋਤਲਾਂ ਵਿਦੇਸ਼ੀ ਸ਼ਰਾਬ ਅਤੇ 7 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।


Tanu

Content Editor

Related News