ਮੁੰਬਈ ਦੇ 11 ਖਾਦੀ ਵਿਕਰੀ ਕੇਂਦਰ ਇਸ ਕਾਰਨ ਹੋਏ ਸੀਲ

11/14/2019 2:47:48 PM

ਮੁੰਬਈ  — ਦੇਸ਼ 'ਚ ਮੌਜੂਦਾ ਸਮੇਂ ਵਿਚ ਖਾਦੀ ਦੇ ਕਪੜਿਆਂ ਅਤੇ ਉਤਪਾਦਾਂ ਦੀ ਮੰਗ ਆਪਣੇ ਉੱਚ ਪੱਧਰ 'ਤੇ ਹੈ ਹੁਣ ਇਸ ਮੌਕੇ ਦਾ ਲਾਭ ਲੈਣ ਲਈ ਖਾਦੀ ਦੇ ਨਾਮ 'ਤੇ ਜਾਅਲੀ ਉਤਪਾਦ ਵੇਚਣ ਵਾਲੇ ਵੀ ਸਰਗਰਮ ਹੋ ਗਏ। ਖਾਦੀ ਦੇ ਵਿਕਰੀ ਕੇਂਦਰਾਂ ਵਿਚ ਖਾਦੀ ਦੇ ਨਾਮ 'ਤੇ ਹੋਰ ਕੱਪੜੇ ਵੇਚਣ ਦੀ ਸ਼ਿਕਾਇਤ ਮਿਲਣ 'ਤੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ ਵੱਡੀ ਕਾਰਵਾਈ ਕਰਦੇ ਹੋਏ ਮੁੰਬਈ ਖਾਦੀ ਅਤੇ ਗ੍ਰਾਮ ਉਦਯੋਗ ਐਸੋਸੀਏਸ਼ਨ (ਐਮ.ਕੇ.ਵੀ.ਆਈ.ਏ.) ਦੇ 13 ਵਿੱਚੋਂ 11 ਵਿਕਰੀ ਕੇਂਦਰÎਾਂ ਨੂੰ ਤੁਰੰਤ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਮਕੇਵੀਆਈਏ ਦੇ ਸਾਰੇ ਬੈਂਕ ਖਾਤਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਐਮ.ਕੇ.ਵੀ.ਆਈ.ਏ. ਖਾਦੀ ਅਤੇ ਗ੍ਰਾਮ ਉਦਯੋਗ ਨਾਲ ਜੁੜੀ ਸਭ ਤੋਂ ਪੁਰਾਣੀ ਸਹਾਇਤਾ ਪ੍ਰਾਪਤ ਖਾਦੀ ਸੰਸਥਾ ਹੈ। ਜਿਹੜੇ ਲੋਕ ਖਾਦੀ ਨੂੰ ਪਸੰਦ ਕਰਦੇ ਹਨ ਉਹ ਖਾਦੀ ਸੰਸਥਾਵਾਂ ਤੋਂ ਇਹ ਸੋਚ ਕੇ ਕਪੜੇ ਖਰੀਦਦੇ ਹਨ ਕਿ ਉਨ੍ਹਾਂ ਨੂੰ ਇੱਥੇ ਸ਼ੁੱਧ ਖਾਦੀ ਦੇ ਕਪੜੇ ਮਿਲਣਗੇ, ਪਰ ਮੁਨਾਫਾਖੋਰੀ ਕਰਨ ਵਾਲੇ ਖਾਦੀ ਦੇ ਨਾਮ 'ਤੇ ਨਕਲੀ ਕੱਪੜੇ ਵੇਚ ਰਹੇ ਸਨ। ਜਿਸ ਦੇ ਨਤੀਜੇ ਵਜੋਂ ਅੱਜ ਕੇ.ਵੀ.ਸੀ ਮੈਨੇਜਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਗਈ। ਕੇ.ਵੀ.ਆਈ.ਸੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਤੋਂ ਮਾਨਤਾ ਪ੍ਰਾਪਤ ਮੁੰਬਈ ਖਾਦੀ ਅਤੇ ਗ੍ਰਾਮ ਉਦਯੋਗ ਐਸੋਸੀਏਸ਼ਨ ਦੇ 11 ਵਿਕਰੀ ਕੇਂਦਰਾਂ ਨੂੰ ਅਣਉਚਿਤ ਵਪਾਰਕ ਅਭਿਆਸਾਂ ਵਿਚ ਸ਼ਾਮਲ ਹੋਣ ਕਾਰਨ ਸੀਲ ਕਰ ਦਿੱਤਾ ਗਿਆ ਹੈ।

ਇਸ ਕਾਰਨ ਵਿਕਰੀ ਕੇਂਦਰ ਆਇਆ ਸ਼ੱਕ ਦੇ ਘੇਰੇ 'ਚ

ਅਧਿਕਾਰੀਆਂ ਅਨੁਸਾਰ ਐਮ.ਕੇ.ਵੀ.ਆਈ.ਏ. ਵਿਕਰੀ ਕੇਂਦਰਾਂ 'ਚ ਚਲ ਰਹੇ ਇਸ ਅਣਉਚਿਤ ਵਪਾਰ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਾਲ   2017-18 ਦੌਰਾਨ ਕੇ.ਵੀ.ਆਈ.ਸੀ. ਅਧਿਕਾਰੀਆਂ ਨੇ ਕੱਪੜਿਆਂ ਦੇ ਕਈ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ। ਇਸ ਜਾਂਚ ਵਿਚ ਨਮੂਨੇ ਗ਼ੈਰ-ਖਾਦੀ ਸਾਬਤ ਹੋਏ। 000 ਨੇ ਇਸ ਅਣਉਚਿਤ ਵਿਵਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਖਾਦੀ ਅਤੇ ਗ੍ਰਾਮ ਉਦਯੋਗ ਐਸੋਸੀਏਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਕ ਖਪਤਕਾਰ ਵੱਲੋਂ ਖਾਦੀ ਦੇ ਨਾਮ 'ਤੇ ਗੈਰ ਖਾਦੀ ਉਤਪਾਦ ਵੇਚਣ ਦੀ ਸ਼ਿਕਾਇਤ ਇਸ ਦੁਕਾਨ ਖਿਲਾਫ ਦਰਜ ਕੀਤੀ ਜਾ ਚੁੱਕੀ ਹੈ।      

ਕੰਪਨੀ ਨੇ ਦਿੱਤਾ ਉਚਿਤ ਮੌਕਾ

ਖਾਦੀ ਅਤੇ ਗ੍ਰਾਮਉਦਯੋਗ ਐਸੋਸੀਏਸ਼ਨ ਪ੍ਰਬੰਧਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਖਾਦੀ ਗ੍ਰਾਮਉਦਯੋਗ ਐਸੋਸੀਏਸ਼ਨ ਨੂੰ ਉਸਦੇ ਵਿਵਹਾਰ ਦੀ ਸਮੀਖਿਆ ਦਾ ਉਚਿਤ ਮੌਕਾ ਦੇਣ ਦੇ ਬਾਅਦ ਖਾਦੀ ਮਾਰਕ ਅਤੇ ਖਾਦੀ ਪ੍ਰਮਾਣਪੱਤਰ-ਜੂਨ 2019 ਨੂੰ ਰੱਦ ਕਰ ਦਿੱਤਾ। ਇਸ ਦੇ ਬਾਵਜੂਦ ਇਹ ਦੇਖਣ ਨੂੰ ਮਿਲਿਆ ਕਿ ਮੁੰਬਈ ਖਾਦੀ ਯੂਨੀਅਨ ਨੇ ਖਾਦੀ ਮਾਰਕੇ ਅਤੇ ਲੇਬਲ ਦੇ ਨਾਲ ਉਤਪਾਦ ਵੇਚਣਾ ਜਾਰੀ ਰੱਖਿਆ। ਇਸ ਧੋਖਾਧੜੀ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ ਕਮਿਸ਼ਨ ਵਲੋਂ ਖਾਦੀ ਗਤੀਵਿਧਿਆਂ ਦੇ ਸੰਚਾਲਨ ਲਈ ਮੁੰਬਈ ਖਾਦੀ ਯੂਨੀਅਨ ਨੂੰ ਦਿੱਤੇ ਗਏ 2 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਹੈ।  

ਵਿਕਰੀ ਕੇਂਦਰਾਂ 'ਚ ਉਤਪਾਦਾਂ  ਗੁਣਵੱਤਾ ਸਭ ਤੋਂ ਵੱਡੀ ਚੁਣੌਤੀ

ਕਮਿਸ਼ਨ ਨੇ ਹਾਈਪੋਥੈਕਸੇਸ਼ਨ ਡੀਡ ਦੇ ਪ੍ਰਬੰਧਾਂ ਤੋਂ ਇਲਾਵਾ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਲੋਨ ਨਿਯਮ, 1958 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਯੂਨੀਅਨ ਦੇ ਸਾਰੇ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਅਤੇ ਇਸ ਦੇ ਦੁਆਰਾ ਚਲਾਏ ਜਾ ਰਹੇ ਵਿਕਰੀ ਕੇਂਦਰਾਂ ਨੂੰ ਵੀ ਸੀਲ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਪ੍ਰਣਾਲੀ ਦੇ ਤਹਿਤ ਅਜਿਹੇ ਅਣਉਚਿਤ ਵਪਾਰਕ ਵਿਵਹਾਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਉਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸਖ਼ਤ ਸੰਦੇਸ਼ ਹੈ ਜਿਹੜੀਆਂ ਕਿਸੇ ਵੀ ਕਿਸਮ ਦੀ ਦੁਰਾਚਾਰ ਵਿਚ ਸ਼ਾਮਲ ਹਨ। ਖਾਦੀ ਦੀ ਲੋਕਪ੍ਰਿਅਤਾ ਪਿਛਲੇ ਕੁਝ ਸਾਲਾਂ ਵਿਚ ਕਾਫ਼ੀ ਵੱਧ ਗਈ ਹੈ। ਇਸ ਦੇ ਮੱਦੇਨਜ਼ਰ ਕਮਿਸ਼ਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਉਹ ਆਪਣੇ ਉਤਪਾਦਾਂ ਅਤੇ ਵਿਕਰੀ ਕੇਂਦਰਾਂ ਦੀ ਗੁਣਵੱਤਾ 'ਤੇ ਤਿੱਖੀ ਨਜ਼ਰ ਰੱਖੇ ਤਾਂ ਜੋ ਗਾਹਕਾਂ ਦੇ ਮਾਪਦੰਡਾਂ ਨੂੰ ਪੂਰਾ ਕਰ ਸਕੇ।