11 ਜਨਵਰੀ ਦਾ ਇਤਿਹਾਸ : ''ਜਯ ਕਿਸਾਨ, ਜਯ ਜਵਾਨ'' ਦਾ ਨਾਅਰਾ ਦੇਣ ਵਾਲੇ ਸ਼ਾਸਤਰੀ ਦਾ ਦਿਹਾਂਤ

01/11/2020 11:13:09 AM

ਨਵੀਂ ਦਿੱਲੀ— ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਅਤੇ 'ਜਯ ਕਿਸਾਨ, ਜਯ ਜਵਾਨ' ਦਾ ਨਾਅਰਾ ਦੇਣ ਵਾਲੇ ਲਾਲ ਬਹਾਦਰ ਸ਼ਾਸ਼ਤਰੀ ਦਾ 11 ਜਨਵਰੀ 1966 ਨੂੰ ਦਿਹਾਂਤ ਹੋਇਆ ਸੀ। ਆਪਣੇ ਸਾਫ-ਸੁਥਰੇ ਅਕਸ ਅਤੇ ਸਾਦਗੀ ਲਈ ਪ੍ਰਸਿੱਧ ਸ਼ਾਸ਼ਤਰੀ ਨੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਲਾਲ ਨਹਿਰੂ ਦੇ ਦਿਹਾਂਤ ਤੋਂ ਬਾਅਦ 9 ਜੂਨ 1964 ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਗ੍ਰਹਿਣ ਕੀਤਾ ਸੀ। ਉਹ ਕਰੀਬ 18 ਮਹੀਨੇ ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੀ ਅਗਵਾਈ 'ਚ ਭਾਰਤ ਨੇ 1965 ਦੀ ਜੰਗ ਵਿਚ ਪਾਕਿਸਤਾਨ ਨੂੰ ਕਰਾਰ ਹਾਰ ਦਿੱਤੀ ਸੀ। ਤਾਸ਼ਕੰਦ 'ਚ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨਾਲ ਜੰਗ ਖਤਮ ਕਰਨ ਦੇ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ 11 ਜਨਵਰੀ 1966 ਦੀ ਰਾਤ ਨੂੰ ਰਹੱਸਮਈ ਹਲਾਤਾਂ 'ਚ ਉਨ੍ਹਾਂ ਦੀ ਮੌਤ ਹੋ ਗਈ। 
ਦੇਸ਼ ਅਤੇ ਦੁਨੀਆ ਦੇ ਇਤਿਹਾਸ 'ਚ 11 ਜਨਵਰੀ ਨੂੰ ਵਾਪਰੀਆਂ ਹੋਰ ਮਹੱਤਵਪੂਰਨ ਘਟਨਾਵਾਂ ਦਾ ਬਿਊਰਾ ਇਸ ਤਰ੍ਹਾਂ ਹੈ-
1569 : ਇੰਗਲੈਂਡ ਵਿਚ ਪਹਿਲੀ ਲਾਟਰੀ ਦੀ ਸ਼ੁਰੂਆਤ।
1613 : ਮੁਗਲ ਬਾਦਸ਼ਾਹ ਜਹਾਂਗੀਰ ਨੇ ਈਸਟ ਇੰਡੀਆ ਕੰਪਨੀ ਨੂੰ ਸੂਰਤ 'ਚ ਫੈਕਟਰੀ ਲਾਉਣ ਦੀ ਇਜਾਜ਼ਤ ਦਿੱਤੀ।
1922 : ਸ਼ੂਗਰ ਦੇ ਮਰੀਜ਼ਾਂ ਨੂੰ ਪਹਿਲੀ ਵਾਰ ਇੰਸੁਲਿਨ ਦਿੱਤੀ ਗਈ।
1942 : ਦੂਜੇ ਵਿਸ਼ਵ ਯੁੱਧ 'ਚ ਜਾਪਾਨ ਨੇ ਕੁਆਲਾਲੰਪੁਰ 'ਤੇ ਅਧਿਕਾਰ ਕੀਤਾ।
1954 : ਬਾਲ ਮਜ਼ਦੂਰੀ ਵਿਰੁੱਧ ਆਵਾਜ਼ ਚੁੱਕਣ ਵਾਲੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦਾ ਜਨਮ।
1962 : ਪੇਰੂ ਦੇ ਉੱਤਰੀ-ਪੱਛਮੀ ਪਹਾੜੀ ਖੇਤਰ ਵਿਚ ਪੱਥਰ ਅਤੇ ਬਰਫ ਖਿਸਕਣ ਕਾਰਨ ਕਈ ਪਿੰਡ ਅਤੇ ਸ਼ਹਿਰ ਬਰਫ ਅਤੇ ਚੱਟਾਨ ਦੀ ਤਹਿ ਹੇਠਾਂ ਦੱਬੇ ਗਏ, ਜਿਸ 'ਚ ਕਰੀਬ 2,000 ਲੋਕਾਂ ਦੀ ਮੌਤ ਹੋ ਗਈ ਸੀ।
1972 : ਬੰਗਲਾਦੇਸ਼ ਨੂੰ ਪੂਰਬੀ ਜਰਮਨੀ ਨੇ ਮਾਨਤਾ ਦਿੱਤੀ।

Tanu

This news is Content Editor Tanu