ਪਿਛਲੇ 24 ਘੰਟਿਆਂ ''ਚ BSF ਦੇ 11 ਜਵਾਨ ਪਾਏ ਗਏ ਕੋਰੋਨਾ ਪਾਜ਼ੇਟਿਵ

05/15/2020 5:24:28 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਵਾਇਰਸ ਦੀ ਲਪੇਟ 'ਚ ਪੁਲਸ ਹੀ ਨਹੀਂ ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਜਵਾਨ 'ਚ ਆ ਰਹੇ ਹਨ। ਪਿਛਲੇ 24 ਘੰਟਿਆਂ ਅੰਦਰ ਬੀ. ਐੱਸ. ਐੱਫ. ਦੇ 11 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਕੱਲ 13 ਜਵਾਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱੱਟੀ ਦੇ ਦਿੱਤੀ ਗਈ ਸੀ। ਬੀ. ਐੱਸ. ਐੱਫ. ਦੇ 13 ਜਵਾਨਾਂ ਵਿਚ 10 ਤ੍ਰਿਪੁਰਾ ਅਤੇ 3 ਦਿੱਲੀ ਦੇ ਹਨ। ਇਸ ਦਰਮਿਆਨ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਵਿਚ ਵੀ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ ਹਨ।

ਸੀ. ਆਰ. ਪੀ. ਐੱਫ. ਨੇ ਕਿਹਾ ਕਿ ਜਵਾਨਾਂ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 254 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 248 ਸਰਗਰਮ ਮਾਮਲੇ ਹਨ ਅਤੇ 5 ਠੀਕ ਹੋ ਚੁੱਕੇ ਹਨ, ਜਦ ਕਿ ਇਕ ਦੀ ਮੌਤ ਹੋਈ ਹੈ। ਇੰਡੋ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਵਿਚ ਕੋਰੋਨਾ ਦੇ 158 ਪਾਜ਼ੇਟਿਵ ਕੇਸ ਹਨ। ਇਹ ਸਾਰੇ ਦਿੱਲੀ ਦੇ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 81,970 ਹੈ, ਜਿਨ੍ਹਾਂ 'ਚੋਂ 27,920 ਲੋਕ ਠੀਕ ਹੋ ਚੁੱਕੇ ਹਨ।


Tanu

Content Editor

Related News