10ਵੀਂ ਦੇ ਵਿਦਿਆਰਥੀ ਨੇ ਬਣਾਈ ਹਾਰਟ ਅਟੈਕ ਰੋਕਣ ਵਾਲੀ ਡਿਵਾਈਸ

11/18/2017 3:58:46 PM

ਤਾਮਿਲਨਾਡੂ— ਇੱਥੇ 10ਵੀਂ ਦੇ ਇਕ ਵਿਦਿਆਰਥੀ ਨੇ ਅਜਿਹੀ ਡਿਵਾਈਸ ਬਣਾਈ ਹੈ, ਜਿਸ ਨਾਲ 6 ਪਹਿਲਾਂ ਹੀ ਹਾਰਟ ਅਟੈਕ ਦਾ ਪਤਾ ਲਗਾਇਆ ਜਾ ਸਕਦਾ ਹੈ। ਵਿਦਿਆਰਥੀ ਮਨੋਜ ਨੂੰ ਇਸ ਉਪਲੱਬਧੀ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਹੈ। ਮਨੋਜ ਰਾਸ਼ਟਰਪਤੀ ਭਵਨ 'ਚ ਬਤੌਰ ਮਹਿਮਾਨ ਵੀ ਜਾ ਚੁਕਿਆ ਹੈ। ਤਾਮਿਲਨਾਡੂ ਵਾਸੀ 16 ਸਾਲਾ ਮਨੋਜ ਵੱਲੋਂ ਬਣਾਈ ਗਈ ਇਸ ਜਾਦੂਈ ਡਿਵਾਈਸ ਨੂੰ ਵਿਗਿਆਨ ਦੀ ਦੁਨੀਆ ਦਾ ਚਮਤਕਾਰ ਮੰਨਿਆ ਜਾ ਰਿਹਾ ਹੈ। ਇਸ ਡਿਵਾਈਸ ਰਾਹੀਂ ਹਾਰਟ ਅਟੈਕ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਪੇਂਡੂ ਖੇਤਰਾਂ ਲਈ ਇਹ ਡਿਵਾਈਸ ਕਾਫੀ ਵਧੀਆ ਸਾਬਤ ਹੋ ਸਕਦੀ ਹੈ। 
ਇਕ ਖਬਰ ਅਨੁਸਾਰ ਮਨੋਜ ਦਾ ਕਹਿਣਾ ਹੈ ਕਿ ਅੱਜ-ਕੱਲ ਸਾਈਲੈਂਟ ਹਾਰਟ ਅਟੈਕ ਆਮ ਹੋ ਗਿਆ ਹੈ। ਦਬੇ ਪੈਰੀ ਆਉਣ ਵਾਲੀ ਇਸ ਮੌਤ ਤੋਂ ਇਨਸਾਨ ਅਣਜਾਣ ਰਹਿੰਦਾ ਹੈ। ਇਸ ਦਾ ਕੋਈ ਲੱਛਣ ਵੀ ਨਹੀਂ ਦਿੱਸਦਾ। ਉੱਪਰੀ ਤੌਰ 'ਤੇ ਵਿਅਕਤੀ ਸਿਹਤਮੰਦ ਦਿੱਸਦਾ ਹੈ, ਇਸ ਲਈ ਇਸ ਤੋਂ ਬਚਣ ਦੀ ਕੋਈ ਗੂੰਜਾਇਸ਼ ਨਹੀਂ ਬਚ ਪਾਉਂਦੀ।
ਮਨੋਜ ਨੇ ਦੱਸਿਆ ਕਿ ਉਸ ਦੇ ਦਾਦਾ ਦੀ ਵੀ ਸਾਈਲੈਂਟ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ। ਉਸ ਦੇ ਬਾਅਦ ਹੀ ਮਨੋਜ ਨੇ ਅਜਿਹੀ ਡਿਵਾਈਸ ਬਣਾਉਣ ਦੀ ਠਾਨੀ, ਜਿਸ ਨਾਲ ਇਸ ਦਾ ਸਮਾਂ ਰਹਿੰਦੇ ਪਤਾ ਲਗਾਇਆ ਜਾ ਸਕੇ। ਉਸ ਨੇ ਅਜਿਹੀ ਤਕਨੀਕ ਵਿਕਸਿਤ ਕੀਤੀ, ਜਿਸ ਨਾਲ ਬਿਨਾਂ ਸਕਿਨ 'ਚ ਕਟ ਲਾਏ ਬਲੱਡ ਬਾਓਮਾਰਕਰ ਦਾ ਪਤਾ ਲਗਾਇਆ ਜਾ ਸਕਦਾ ਹੈ, ਜਿਸ ਕਾਰਨ ਅਟੈਕ ਦਾ ਸ਼ੱਕ ਬਣਿਆ ਰਹਿੰਦਾ ਹੈ। ਪੇਂਡੂ ਇਲਾਕਿਆਂ 'ਚ ਕੰਮ ਕਰਨ ਦੀ ਇੱਛਾ ਰੱਖਣ ਵਾਲਾ ਮਨੋਜ ਵੱਡਾ ਹੋ ਕੇ ਕਾਰਡੀਓਲਾਜਿਸਟ ਬਣਨਾ ਚਾਹੁੰਦਾ ਹੈ।