107 ਸਾਲ ਪੁਰਾਣੀ ਰੇਲ ਸੇਵਾ, ਕਿਰਾਇਆ ਸਿਰਫ਼ 15 ਰੁਪਏ, ਹਮੇਸ਼ਾ ਲਈ ਬੰਦ

12/13/2020 10:19:43 PM

ਅਹਿਮਦਾਬਾਦ - ਗੁਜਰਾਤ ਵਿੱਚ 107 ਸਾਲ ਤੋਂ ਚੱਲ ਰਹੀ ਛੋਟੀ ਲਾਈਨ ਦੀ ਵਿੰਟੇਜ ਟ੍ਰੇਨ ਦੇ ਇੱਕ ਲੰਬੇ ਸਫਰ ਦਾ ਆਖ਼ਿਰਕਾਰ ਅੰਤ ਹੋ ਗਿਆ। ਇਸ ਟ੍ਰੇਨ ਨੇ 107 ਸਾਲ ਦੇ ਸਫਰ ਨੂੰ ਤੈਅ ਕੀਤਾ, ਜਿਸ ਤੋਂ ਬਾਅਦ ਇਸ ਸਫਰ ਦਾ ਅੰਤ ਹੋ ਗਿਆ। ਰੇਲਵੇ ਬੋਰਡ ਨੇ ਹਾਲ ਹੀ ਵਿੱਚ ਵੈਸਟਰਨ ਰੇਲਵੇ ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਇਸ ਟ੍ਰੇਨ ਨੂੰ ਹਮੇਸ਼ਾ ਲਈ ਬੰਦ ਕਰਨ ਦੀ ਗੱਲ ਕਹੀ ਗਈ ਸੀ। 107 ਸਾਲ ਪੁਰਾਣੀ ਬਿਲੀਮੋਰਾ-ਵਾਘਈ ਰੂਟ 'ਤੇ ਚੱਲਣ ਵਾਈ ਇਹ ਟ੍ਰੇਨ ਵੈਸਟਰਨ ਰੇਲਵੇ ਜ਼ੋਨ ਦੀਆਂ ਉਨ੍ਹਾਂ 11 ਬ੍ਰਾਂਚ ਰੇਲ ਲਾਈਨਾਂ ਅਤੇ ਛੋਟੀ ਲਾਈਨ ਵਾਲੇ ਸੈਕਸ਼ਨ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਟਰੇਨਾਂ ਰੇਲਵੇ ਨੂੰ ਕਿਸੇ ਵੀ ਤਰ੍ਹਾਂ ਦਾ ਲਾਭ ਨਹੀਂ ਦੇ ਰਹੀਆਂ ਸਨ, ਜਿਸ ਤੋਂ ਬਾਅਦ ਇਨ੍ਹਾਂ ਟਰੇਨਾਂ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ।
ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਗ੍ਰਿਫਤਾਰ, ਡੇਅਰੀ ਘਪਲੇ ਦਾ ਦੋਸ਼

63 ਕਿਲੋਮੀਟਰ ਲੰਬਾ ਟ੍ਰੈਕ
ਵੈਸਟਰਨ ਰੇਲਵੇ ਜ਼ੋਨ ਦੇ ਮੁੱਖ ਰਿਲੇਸ਼ਨ ਅਧਿਕਾਰੀ ਸੁਮਿਤ ਠਾਕੁਰ ਨੇ ਦੱਸਿਆ ਕਿ 11 ਲਾਈਨਾਂ ਵਿੱਚੋਂ ਕੁੱਝ ਟਰੇਨਾਂ ਦੀਆਂ ਸੇਵਾਵਾਂ ਬੰਦ ਹੋ ਚੁੱਕੀ ਹਨ। ਬਿਲੀਮੋਰਾ-ਵਾਘਈ ਹੈਰਿਟੇਜ ਰੇਲਵੇ ਸਰਵਿਸ ਗਾਇਕਵਾਦ ਖ਼ਾਨਦਾਨ ਦੀ ਇੱਕ ਨਿਸ਼ਾਨੀ ਸੀ। ਜਿੱਥੇ ਪਹਿਲਾਂ ਬੜੌਤਾ ਰਿਆਸਤ ਦਾ ਸ਼ਾਸਨ ਸੀ। ਬਿਲੀਮੋਰਾ-ਵਾਘਈ ਰੇਲਵੇ ਤੋਂ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਤੋਂ ਬਿਲੀਮੋਰਾ ਜੰਕਸ਼ਨ ਨੂੰ ਡੰਜ ਜ਼ਿਲ੍ਹੇ ਦੇ ਵਾਘਈ ਜੰਕਸ਼ਨ ਨੂੰ ਮਿਲਦੀ ਸੀ। ਇਸ ਦੀ ਕੁਲ ਦੂਰੀ 63 ਕਿਲੋਮੀਟਰ ਸੀ। ਇਹ ਰੂਟ ਅਜਿਹੇ ਇਲਾਕਿਆਂ ਨੂੰ ਜੋੜਦਾ ਸੀ ਜਿੱਥੇ ਟ੍ਰਾਂਸਪੋਰਟ ਦੇ ਸਾਧਨਾਂ ਦਾ ਘਾਟ ਸੀ।
ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਸਿਰਫ 15 ਰੁਪਏ ਸੀ ਕਿਰਾਇਆ
ਇਸ ਟ੍ਰੇਨ ਦੀ ਖਾਸ ਗੱਲ ਇਹ ਸੀ ਕਿ ਇਸਦਾ ਕਿਰਾਇਆ ਬੇਹੱਦ ਘੱਟ ਸੀ। ਬਿਲੀਮੋਰਾ-ਵਾਘਈ ਟ੍ਰੇਨ ਵਿੱਚ ਕੁਲ 5 ਕੋਚ ਸਨ ਜਦੋਂ ਕਿ ਇਸਦਾ ਕਿਰਾਇਆ ਸਿਰਫ 15 ਰੁਪਏ ਸੀ। ਇਸ ਟ੍ਰੇਨ ਵਿੱਚ ਸਫਰ ਕਰਨ ਵਾਲੇ ਜ਼ਿਆਦਾਤਰ ਯਾਤਰੀ ਆਦਿਵਾਸੀ ਸਨ। ਇਹ ਲੋਕ ਆਪਣੀਆਂ ਸਬਜੀਆਂ ਨੂੰ ਖੇਤਾਂ 'ਚੋਂ ਕੱਢਕੇ ਬਿਲੀਮੋਰਾ ਵਿੱਚ ਵੇਚਣ ਲਈ ਜਾਂਦੇ ਸਨ। ਡਾਂਗ ਦੇ ਮਜ਼ਦੂਰ ਵੀ ਇਸ ਟ੍ਰੇਨ ਦੀ ਸੇਵਾ ਦਾ ਲਾਭ ਚੁੱਕਦੇ ਸਨ, ਇਹ ਲੋਕ ਆਮ ਅਤੇ ਚੀਕੂ ਦੇ ਬਗੀਚਿਆਂ ਵਿੱਚ ਕੰਮ ਕਰਦੇ ਸਨ। ਕੰਮ 'ਤੇ ਜਾਣ ਲਈ ਉਹ ਇਸ ਟ੍ਰੇਨ ਦੀ ਸੇਵਾ ਦਾ ਲਾਭ ਚੁੱਕਦੇ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati