104 ਸੈਟੇਲਾਈਟ ਸਪੇਸ 'ਚ ਭੇਜਣ ਵਾਲੇ ਸਿਵਾਨ ਬਣੇ ਨਵੇਂ ISRO ਚੈਅਰਮੈਨ

01/10/2018 11:39:54 PM

ਨਵੀਂ ਦਿੱਲੀ—  ਕੇਂਦਰ ਸਰਕਾਰ ਨੇ ਮਸ਼ਹੂਰ ਵਿਗਿਆਨਕ ਸਿਵਾਨ ਨੂੰ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਦਾ ਨਵਾਂ ਚੈਅਰਮੈਨ ਨਿਯੁਕਤ ਕੀਤਾ ਹੈ। ਸਿਵਾਨ ਏ. ਐੱਸ. ਕਿਰਨ ਦੀ ਜਗ੍ਹਾ ਲੈਣਗੇ। ਕਿਰਨ ਦਾ ਕਾਰਜਕਾਲ 14 ਜਨਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ।
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਬੁੱਧਵਾਰ ਨੂੰ ਸਿਵਾਨ ਦੇ ਨਾਂ ਨੂੰ ਮਨਜ਼ੂਰੀ ਦਿੱਤੀ। ਚੈਅਰਮੈਨ ਨਿਯੁਕਤ ਹੋਣ ਤੋਂ ਪਹਿਲਾਂ ਸਿਵਾਨ ਨੇ 104 ਸੈਟੇਲਾਈਟਜ਼ ਨੂੰ ਇੱਕਠੇ ਸਪੇਸ 'ਚ ਭੇਜ ਕੇ ਇਸਰੋ ਦੀ ਸਹਾਇਤਾ ਕੀਤੀ। ਮਿਨੀਸਟਰੀ ਮੰਤਰਾਲੇ ਮੁਤਾਬਕ ਸਿਵਾਨ ਨੂੰ ਤਿੰਨ ਸਾਲ ਲਈ ਡਿਪਾਰਟਮੈਂਟ ਆਫ ਸਪੇਸ ਦਾ ਸੈਕੇਟਰੀ ਅਤੇ ਸਪੇਸ ਕਮਿਸ਼ਨ ਦਾ ਚੈਅਰਮੈਨ ਬਣਾਇਆ ਗਿਆ ਹੈ।
ਸਿਵਾਨ ਇਸ ਸਮੇਂ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ 1980 'ਚ ਮਦਰਾਸ ਇੰਸਟੀਚਿਊਟ ਆਫ ਤਕਨਾਲੋਜੀ ਤੇ ਏਅਰੋਨਾਟਿਕਲ ਇੰਜੀਨਿਅਰਿੰਗ 'ਚ ਗ੍ਰੈਜੁਏਸ਼ਨ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 1982 'ਚ ਸੈਕਿੰਡ ਐੱਸ. ਸੀ. ਬੈਂਗਲੁਰੂ ਤੋਂ ਏਅਰੋਸਪੇਸ ਇੰਜੀਨਿਅਰਿੰਗ 'ਚ ਮਾਸਟਰਜ਼ ਕੀਤੀ। ਉਨ੍ਹਾਂ ਨੇ 2006 'ਚ ਆਈ. ਆਈ. ਟੀ. ਬੰਬੇ ਤੋਂ ਪੀ. ਐਚ. ਡੀ. ਕੀਤੀ। ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲ ਚੁਕੇ ਹਨ।


Related News