ਤਿਰੂਪਤੀ ’ਚ 101 ਸਾਲਾ ਬੀਬੀ ਨੇ ਕੋਰੋਨਾ ਨੂੰ ਦਿੱਤੀ ਮਾਤ

07/26/2020 9:46:23 PM

ਹੈਦਰਾਬਾਦ (ਏਜੰਸੀਆਂ) : ਤਿਰੂਪਤੀ ਨਿਵਾਸੀ ਇਕ 101 ਸਾਲਾ ਮਹਿਲਾ ਕੋਰੋਨਾ ਵਾਇਰਸ ਨੂੰ ਹਰਾ ਕੇ ਠੀਕ ਹੋ ਗਈ ਹੈ। ਉਨ੍ਹਾਂ ਨੂੰ ਕੋਵਿਡ-19 ਹਸਪਤਾਲ ਸ਼੍ਰੀ ਪਦਮਾਵਤੀ ਮਹਿਲਾ ਹਸਪਤਾਲ, ਸ਼੍ਰੀ ਵੇਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਤਿਰੂਪਤੀ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੰਗਮਮਾ ਨੇ ਇਲਾਜ ਲਈ ਸਹਿਯੋਗ ਕੀਤਾ ਤੇ ਠੀਕ ਹੋ ਕੇ ਘਰ ਵਾਪਸੀ ਆਈ ਹੈ।
ਦੂਜੇ ਪਾਸੇ ਸਿੱਕਿਮ ’ਚ ਕੋਰੋਨਾ ਨਾਲ ਪਹਿਲੀ ਮੌਤ ਦਰਜ ਹੋਈ ਹੈ। 74 ਸਾਲਾ ਇਕ ਵਿਅਕਤੀ ਨੇ ਸੂਬੇ ਦੇ ਇਕ ਹਸਪਤਾਲ ’ਚ ਇਸ ਬੀਮਾਰੀ ਨਾਲ ਦਮ ਤੋੜ ਦਿੱਤਾ।

Gurdeep Singh

This news is Content Editor Gurdeep Singh