ਬਿਜਲੀ ਚੋਰੀ ਮਾਮਲੇ 'ਚ 100 ਸਾਲਾਂ ਮਹਿਲਾ ਨੂੰ ਜੇਲ

12/12/2018 6:56:49 PM

ਅਹਿਮਦਾਬਾਦ—ਗੁਜਰਾਤ 'ਚ ਅਹਿਮਦਾਬਾਦ ਦੀ ਇਕ ਕੋਰਟ ਨੇ 100 ਸਾਲ ਦੀ ਇਕ ਮਹਿਲਾ ਨੂੰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਇਹ ਵਾਰੰਟ ਬਿਜਲੀ ਚੋਰੀ ਦੇ ਮਾਮਲੇ 'ਚ ਜਾਰੀ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਮਹਿਲਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਦੱਸਿਆ ਗਿਆ ਕਿ ਅਹਿਮਦਾਬਾਦ ਦੇ ਇਕ ਥਾਣੇ 'ਚ 2014 'ਚ ਵਸੀਮਾਬਾਈ ਨਿਜਾਮੁਦੀਨ ਅੰਸਾਰੀ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਸੀ। ਕੇਸ ਨਾਲ ਜੁੜੀ ਸੁਣਵਾਈ ਲਈ ਮਹਿਲਾ ਕਦੀ ਵੀ ਕੋਰਟ 'ਚ ਪੇਸ਼ ਨਹੀਂ ਹੋਈ, ਜਿਸ ਦੇ ਚੱਲਦੇ ਉਸ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕੀਤਾ ਗਿਆ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ। ਪੰਜ ਦਿਨ ਜੇਲ 'ਚ ਰਹਿਣ ਤੋਂ ਬਾਅਦ ਕੋਰਟ ਨੇ ਮਹਿਲਾ ਨੂੰ ਸ਼ਰਤੀਆਂ ਜ਼ਮਾਨਤ ਦੇ ਦਿੱਤੀ।
ਜ਼ਮਾਨਤ ਲਈ ਦਿੱਤੀ ਗਈ ਪਟੀਸ਼ਨ 'ਚ ਮਹਿਲਾ ਵਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੈ ਅਤੇ ਉਹ ਬਿਸਤਰ 'ਤੇ ਰਹਿੰਦੀ ਹੈ, ਅਜਿਹੇ 'ਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।

Hardeep kumar

This news is Content Editor Hardeep kumar