100 ਰਸੋਈਆਂ ਨੇ 25,000 ‘ਬਟਾਟਾ ਵੜਾ’’ ਬਣਾ ਕੇ ਵਰਲਡ ਰਿਕਾਰਡ ਬਣਾਉਣ ਦੀ ਕੀਤੀ ਕੋਸ਼ਿਸ਼

12/30/2019 1:13:19 AM

ਠਾਣੇ (ਭਾਸ਼ਾ)- ਮਹਾਰਾਸ਼ਟਰ ਠਾਣੇ ਜਿਲੇ ’ਚ 100 ਰਸੋਈਆਂ ਨੇ 12 ਘੰਟੇ ਦੇ ਅੰਦਰ 25,000 ਬਟਾਟਾ ਵੜਾ ਬਣਾ ਕੇ ਦੁਨੀਆਂ ’ਚ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ। ਆਯੋਜਕ ਸ਼ੈਫ ਸਤਿੰਦਰ ਜੋਗ ਨੇ ਦੱਸਿਆ ਕਿ ਦੋਂਬੀਂਵਾਲੀ ਸ਼ਹਿਰ ’ਚ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ‘‘ਬਟਾਟਾ ਵੜਾ’’ ਨੂੰ ਦੁਨੀਆ ਭਰ ’ਚ ਮਸ਼ਹੂਰ ਬਣਾਉਣਾ ਹੈ। ਮੈਸ਼ ਕੀਤੇ ਹੋਏ ਆਲੂ ਨੂੰ ਬੇਸਨ ’ਚ ਮਿਲਾ ਕੇ ਬਣਨ ਵਾਲਾ ਇਹ ਮਹਾਰਾਸ਼ਟਰ ਦਾ ਮਸ਼ਹੂਰ ਪਕਵਾਨ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 100 ਰਸੋਈਆਂ ਨੇ 25,000 ਬਟਾਟਾ ਵੜਾ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤਕ ਬਣਾਏ। ਇਸ ’ਚ 1500 ਕਿਲੋਗ੍ਰਾਮ ਆਲੂ 500 ਲੀਟਰ ਤੇਲ ਅਤੇ 350 ਗ੍ਰਾਮ ਵੇਸਨ ਦੀ ਵਰਤੋਂ ਹੋਈ। ਕੁਲ 10 ਲੱਖ ਰੁਪਏ ਇਸ ਆਯੋਜਨ ’ਤੇ ਖਰਚ ਹੋਏ। ਲਿਮਕਾ ਬੁੱਕ ਆਫ ਰਿਕਾਰਡਸ ਅਧਿਕਾਰੀ ਪ੍ਰੋਗਰਾਮ ’ਚ ਮੌਜੂਦ ਸਨ ਅਤੇ ਉਨ੍ਹਾਂ ਕਿਹਾ ਕਿ ਉਹ ਰਿਕਾਰਡ ਬੁੱਕ ’ਚ ਸ਼ਾਮਲ ਕਰਨ ਬਾਰੇ ਜਲਦੀ ਹੀ ਫੈਸਲਾ ਲੈਣਗੇ।

Sunny Mehra

This news is Content Editor Sunny Mehra