ਸੱਪ ਦੇ ਡੱਸਣ ''ਤੇ ਵੀ ਬੱਚੀ ਨੂੰ ਪੜ੍ਹਾਉਂਦਾ ਰਿਹਾ ਟੀਚਰ, ਮੌਤ

11/21/2019 10:22:24 PM

ਵਾਇਨਾਡ — ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ 'ਚ ਇਕ 10 ਸਾਲਾ ਬੱਚੀ ਨੂੰ ਸੱਪ ਦੇ ਡੱਸਣ ਦੀ ਘਟਨਾ ਕਾਫੀ ਫੈਲ ਗਈ ਹੈ। ਦੋਸ਼ ਹੈ ਕਿ ਸੁਲਤਾਨ ਬਾਥੇਰੀ 'ਚ ਇਕ ਪੰਜਵੀਂ ਜਮਾਤ ਦੀ ਵਿਦਿਆਰਥਣ ਸ਼ੇਹਲਾ ਨੂੰ ਸੱਪ ਨੇ ਡੱਸ ਲਿਆ ਸੀ ਪਰ ਇਸ ਦੇ ਬਾਵਜੂਦ ਅਧਿਆਪਕ ਉਸ ਨੂੰ ਹਸਪਤਾਲ ਲੈ ਜਾਣ ਦੀ ਥਾਂ ਪੜ੍ਹਾਉਂਦਾ ਰਿਹਾ। ਜਿਸ ਕਾਰਨ ਬੱਚੀ ਦੀ ਮੌਤ ਹੋ ਗਈ।
ਸ਼ੇਹਲਾ ਦੇ ਦੋਸਤ ਨੇ ਅਧਿਆਪਕ 'ਤੇ ਦੋਸ਼ ਲਗਾਇਆ ਕਿ ਸੱਪ ਦੇ ਡੱਸਣ ਤੋਂ ਬਾਅਦ ਵੀ ਪੜ੍ਹਾਉਂਦਾ ਰਿਹਾ। ਉਸ ਨੂੰ 1 ਘੰਟੇ ਬਾਅਦ ਹਸਪਤਾਲ ਲਿਜਾਇਆ ਗਿਆ। ਅਧਿਆਪਕ ਨੇ ਕਿਹਾ ਕਿ ਬੱਚੀ ਦੇ ਪਿਤਾ ਉਸ ਨੂੰ ਹਸਪਤਾਲ ਲੈ ਜਾਣਗੇ ਪਰ ਜਦੋਂ ਤਕ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ ਉਦੋਂ ਤਕ ਉਸ ਦਾ ਪੈਰ ਨੀਲਾ ਪੈ ਗਿਆ ਸੀ।
ਰਾਹੁਲ ਗਾਂਧੀ ਨੇ ਇਸ ਸਬੰਧ 'ਚ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜੀਅਨ ਨੂੰ ਪੱਤਰ ਲਿੱਖ ਕੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਉਚਿਤ ਮੁਆਵਜ਼ਾ ਦਿਵਾਉਣਾ ਦੀ ਬੇਨਤੀ ਕੀਤੀ ਹੈ। ਰਾਹੁਲ ਨੇ ਸਕੂਲ ਦੀ ਖਰਾਬ ਹਾਲਤ 'ਚ ਵੀ ਸੁਧਾਰ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਆਪਣੇ ਪੱਤਰ 'ਚ ਲਿਖਿਆ, 'ਸੁਲਤਾਨ ਬਾਥੇਰੀ ਦੇ ਸਭ ਤੋਂ ਪੁਰਾਣੇ ਹਾਈ ਸਕੂਲ, ਸਰਵਜਨ ਉੱਚ ਸਕੈਂਡਰੀ ਸਕੂਲ ਦੀ ਖਰਾਬ ਹਾਲਤ 'ਚ ਤੁਰੰਤ ਸੁਧਾਰ ਦੀ ਜ਼ਰੂਰਤ ਹੈ। ਲਾਪਰਵਾਹੀ ਦੇ ਦੋਸ਼ 'ਚ ਇਕ ਅਧਿਆਪਕ ਨੂੰ ਮੁਅੱਤਲ ਕਰਨ ਦੇ ਨਾਲ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਇਸ ਮਾਮਲੇ 'ਚ ਸਿੱਖਿਆ ਮੰਤਰੀ ਨੇ ਵੀ ਰਿਪੋਰਟ ਤਲਬ ਕੀਤੀ ਹੈ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਦੇ ਲੋਕਾਂ ਨੇ ਸਕੂਲ ਪਹੁੰਚ ਕੇ ਉਥੇ ਮੌਜੂਦ ਸਟਾਫ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ। ਤਣਾਅ ਦੇ ਮਾਹੌਲ ਨੂੰ ਦੇਖਦੇ ਹੋਏ ਸਕੂਲ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।


Inder Prajapati

Content Editor

Related News