ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

01/05/2021 1:38:42 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਕਰੋੜਾਂ ਭਾਰਤੀ ਯੂਜ਼ਰਸ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਾਈਬਰ ਸੁਰੱਖਿਆ ਮਾਮਲਿਆਂ ਦੇ ਸਾਈਬਰ ਸਕਿਓਰਿਟੀ ਰਿਸਰਚਰ ਰਾਜਸ਼ੇਖਰ ਰਾਜਹਰੀਆ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਕਰੀਬ 10 ਕਰੋੜ ਤੋਂ ਜ਼ਿਆਦਾ ਕ੍ਰੈਡਿਟ ਅਤੇ ਡੈਬਿਟ ਕਾਰਡ ਧਾਰਕਾਂ ਦਾ ਡਾਟਾ ਡਾਰਕ ਵੈੱਬ ’ਤੇ ਵੇਚਿਆ ਜਾ ਰਿਹਾ ਹੈ। ਡਾਰਕ ਵੈੱਬ ’ਤੇ ਮੌਜੂਦ ਜ਼ਿਆਦਾਤਰ ਡਾਟਾ ਬੈਂਗਲੁਰੂ ਦੇ ਡਿਜੀਟਲ ਪੇਮੈਂਟਸ ਗੇਟਵੇਅ ਜਸਪੇਅ (Juspay) ਦੇ ਸਰਵਰ ਤੋਂ ਲੀਕ ਹੋਇਆ ਹੈ। 

ਇਹ ਵੀ ਪੜ੍ਹੋ– Airtel ਦੇ ਇਸ ਸਸਤੇ ਪਲਾਨ ’ਚ ਰੋਜ਼ਾਨਾ ਮਿਲ ਰਿਹੈ 1.5GB ਡਾਟਾ

ਡਾਰਕ ਵੈੱਬ ’ਤੇ ਮੌਜੂਦ ਡਾਟਾ ’ਚ ਸ਼ਾਮਲ ਹਨ ਇਹ ਸਾਰੀਆਂ ਜਾਣਕਾਰੀਆਂ
ਰਿਸਰਚਰ ਰਾਜਸ਼ੇਖਰ ਦਾ ਕਹਿਣਾ ਹੈ ਕਿ ਇਹ ਡਾਟਾ ਡਾਰਕ ਵੈੱਬ ’ਤੇ ਵੇਚਿਆ ਜਾ ਰਿਹਾ ਹੈ। ਡਾਰਕ ਵੈੱਬ ’ਤੇ ਮੌਜੂਦ ਡਾਟਾ ’ਚ ਮਾਰਚ, 2017 ਤੋਂ ਲੈ ਕੇ ਅਗਸਤ, 2020 ਵਿਚਕਾਰ ਹੋਏ ਲੈਣ-ਦੇਣ ਦੀ ਜਾਣਕਾਰੀ ਸ਼ਾਮਲ ਹੈ। ਇਸ ਵਿਚ ਕਈ ਭਾਰਤੀਆਂ ਦੇ ਕਾਰਡ ਨੰਬਰ (ਸ਼ੁਰੂ ਅਤੇ ਅਖੀਰ ਦੇ ਚਾਰ ਨੰਬਰ), ਉਨ੍ਹਾਂ ਦੀ ਐਕਸਪਾਇਰੀ ਡੇਟ ਅਤੇ ਕਸਟਮਰ ਆਈ.ਡੀ. ਤਕ ਸ਼ਾਮਲ ਹਨ। ਹਾਲਾਂਕਿ, ਇਸ ਵਿਚ ਵੱਖ-ਵੱਖ ਆਰਡਰਸ ਨਾਲ ਜੁੜੀ ਜਾਣਕਾਰੀ ਅਤੇ ਉਨ੍ਹਾਂ ਲਈ ਕੀਤਾ ਗਿਆ ਭੁਗਤਾਨ ਨਹੀਂ ਦੱਸਿਆ ਗਿਆ। ਡਾਰਕ ਵੈੱਬ ’ਤੇ ਮੌਜੂਦ ਡਾਟਾ ਦੀ ਮਦਦ ਨਾਲ ਕਾਰਡ ਹੋਲਡਰਾਂ ਨੂੰ ਫਿਸ਼ਿੰਗ ਅਟੈਕਸ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਵਟਸਐਪ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, ਇਸ ਖ਼ਾਸ ਦਿਨ ਕੀਤੀ ਗਈ ਸਭ ਤੋਂ ਜ਼ਿਆਦਾ ਵੀਡੀਓ ਕਾਲਿੰਗ

10 ਕਰੋੜ ਕਾਰਡ ਧਾਰਕਾਂ ਦੇ ਅਕਾਊਂਟ ਨੂੰ ਖ਼ਤਰਾ
ਰਾਜਹਰੀਆ ਦਾ ਦਾਅਵਾ ਹੈ ਕਿ ਡਾਟਾ ਡਾਰਕ ਵੈੱਬ ’ਤੇ ਕ੍ਰਿਪਟੋਕਰੰਸੀ ਬਿਟਕਵਾਇਨ ਰਾਹੀਂ ਤੈਅ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਇਸ ਡਾਟਾ ਲਈ ਹੈਕਰ ਵੀ ਟੈਲੀਗ੍ਰਾਮ ਰਾਹੀਂ ਸੰਪਰਕ ਕਰ ਰਹੇ ਹਨ। ਜਸਪੇਅ ਯੂਜ਼ਰਸ ਦੇ ਡਾਟਾ ਸਟੋਰ ਕਰਨ ’ਚ ਪੇਮੈਂਟ ਕਾਰਡ ਇੰਡਸਟਰੀ ਡਾਟਾ ਸਕਿਓਰਿਟੀ ਸਟੈਂਡਰਡ (PCIDSS) ਦਾ ਪਾਨਲ ਕਰਦੀ ਹੈ। ਜੇਕਰ ਹੈਕਰ ਕਾਰਡ ਫਿੰਗਰਪ੍ਰਿੰਟ ਬਣਾਉਣ ਲਈ ਹੈਸ਼ ਐਲਗੋਰਿਦਮ ਦਾ ਇਸਤੇਮਾਲ ਕਰ ਸਕਦੇ ਹਨ ਤਾਂ ਉਹ ਮਾਸਟਰ ਕਾਰਡ ਨੰਬਰ ਨੂੰ ਵੀ ਡਿਕ੍ਰਿਪਟ ਕਰ ਸਕਦੇ ਹਨ। ਇਸ ਸਥਿਤੀ ’ਚ ਸਾਰੇ 10 ਕਰੋੜ ਕਾਰਡ ਧਾਰਕਾਂ ਦੇ ਅਕਾਊਂਟ ਨੂੰ ਖ਼ਤਰਾ ਹੋ ਸਕਦਾ ਹੈ। 

ਇਹ ਵੀ ਪੜ੍ਹੋ– OnePlus ਯੂਜ਼ਰਸ ਲਈ ਖ਼ੁਸ਼ਖ਼ਬਰੀ, ਇਨ੍ਹਾਂ ਸਮਾਰਟਫੋਨਾਂ ਨੂੰ ਵੀ ਮਿਲੇਗੀ ਸਭ ਤੋਂ ਵੱਡੀ ਅਪਡੇਟ​​​​​​​

ਪਹਿਲਾਂ ਵੀ ਹੋ ਚੁੱਕਾ ਹੈ ਅਜਿਹਾ
ਰਾਜਸ਼ੇਖਰ ਨੇ ਦਸੰਬਰ 2020 ’ਚ ਦੇਸ਼ ਦੇ 70 ਲੱਖ ਤੋਂ ਜ਼ਿਆਦਾ ਯੂਜ਼ਰਸ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਡਾਟਾ ਲੀਕ ਹੋਣ ਦਾ ਦਾਅਵਾ ਕੀਤਾ ਸੀ। ਸਕਿਓਰਿਟੀ ਰਿਸਰਚਰ ਨੇ ਦੱਸਿਆ ਹੈ ਕਿ ਲੀਕ ਹੋਏ ਡਾਟਾ ’ਚ ਯੂਜ਼ਰਸ ਦੇ ਨਾਮ, ਫੋਨ ਨੰਬਰ ਅਤੇ ਈ-ਮੇਲ ਐਡਰੈੱਸ ਤੋਂ ਇਲਾਵਾ ਉਨ੍ਹਾਂ ਦੇ ਕਾਰਡ ਦੇ ਪਹਿਲੇ ਅਤੇ ਆਖਰੀ ਚਾਰ ਨੰਬਰ ਵੀ ਸ਼ਾਮਲ ਸਨ। 

ਇਹ ਵੀ ਪੜ੍ਹੋ– ਕੋਵਿਡ-19 ਵੈਕਸੀਨ ਲਈ ਸਰਕਾਰ ਨੇ ਤਿਆਰ ਕੀਤੀ CoWIN ਐਪ, ਜਾਣੋ ਰਜਿਸਟ੍ਰੇਸ਼ਨ ਦਾ ਪੂਰਾ ਤਰੀਕਾ​​​​​​​

ਨੋਟ- ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Rakesh

This news is Content Editor Rakesh