ਆਪਰੇਸ਼ਨ ਗੋਲਡਨ ਡੋਨ: DRI ਨੂੰ ਮਿਲੀ ਵੱਡੀ ਸਫ਼ਲਤਾ, 51 ਕਰੋੜ ਦੇ ਸੋਨੇ ਨਾਲ 10 ਮੁਲਜ਼ਮ ਗ੍ਰਿਫ਼ਤਾਰ

02/21/2023 10:18:48 PM

ਨੈਸ਼ਨਲ ਡੈਸਕ: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਇਕ ਦੇਸ਼ ਪੱਧਰੀ ਮੁਹਿੰਮ ਤਹਿਤ ਭਾਰਤ-ਨੇਪਾਲ ਸਰਹੱਦ ਤੋਂ ਚੱਲਣ ਵਾਲੀ ਸੋਨੇ ਦੀ ਤਸਕਰੀ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਤਕਰੀਬਨ 51 ਕਰੋੜ ਰੁਪਏ ਕੀਮਤ ਦਾ 101.7 ਕਿੱਲੋ ਸੋਨਾ ਜ਼ਬਤ ਕਰ 10 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਨੇ ਲਏ ਅਹਿਮ ਫ਼ੈਸਲੇ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੇਂਦਰੀ ਮੰਤਰੀ ਸ਼ੇਖਾਵਤ ਦਾ ਬਿਆਨ, ਪੜ੍ਹੋ TOP 10

ਅਧਿਕਾਰੀ ਨੇ ਦੱਸਿਆ ਕਿ ਤਸਕਰੀ ਦੇ ਸੋਨੇ ਨੂੰ ਪਟਨਾ, ਪੁਣੇ ਤੇ ਮੁੰਬਈ ਤੋਂ ਜ਼ਬਤ ਕੀਤਾ ਗਿਆ ਅਤੇ ਗਿਰੋਹ ਨਾਲ ਜੁੜੇ ਘੱਟੋ-ਘੱਟ 10 ਲੋਕਾਂ ਨੂੰ "ਆਪਰੇਸ਼ਨ ਗੋਲਡਨ ਡੋਨ" ਨਾਂ ਦੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ 7 ਸੂਡਾਨੀ ਨਾਗਰਿਕ ਅਤੇ ਤਿੰਨ ਭਾਰਤੀ ਸ਼ਾਮਲ ਹਨ। ਡੀ.ਆਰ.ਆਈ. ਦੀ ਕਾਰਵਾਈ ਦੌਰਾਨ 1.35 ਕਰੋੜ ਰੁਪਏ ਤੋਂ ਵੱਧ ਭਾਰਤੀ ਤੇ ਵਿਦੇਸ਼ੀ ਕਰੰਸੀ ਨੋਟ ਵੀ ਬਰਾਮਦ ਕੀਤੇ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra