ਗਾਰਗੀ ਕਾਲਜ 'ਚ ਵਿਦਿਆਰਥਣਾਂ ਨਾਲ ਛੇੜਛਾੜ ਮਾਮਲੇ 'ਚ 10 ਗ੍ਰਿਫਤਾਰ

02/12/2020 10:53:53 PM

ਨਵੀਂ ਦਿੱਲੀ — ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ 'ਚ 'ਫੈਸਟ' ਦੌਰਾਨ 6 ਫਰਵਰੀ ਨੂੰ ਵਿਦਿਆਰਥਣਾਂ ਨਾਲ ਹੋਈ ਕਥਿਤ ਛੇੜਛਾੜ ਮਾਮਲੇ 'ਚ ਬੁੱਧਵਾਰ ਨੂੰ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਅਤੇ ਸ਼ੱਕੀ ਲੋਕਾਂ ਦੀ ਪਛਾਣ ਕਰਨ ਲਈ ਪੁਲਸ ਦੀਆਂ 11 ਤੋਂ ਜ਼ਿਆਦਾ ਟੀਮਾਂ ਮੌਜ਼ੂਦ ਤਕਨੀਕੀ ਬਿਊਰਿਆਂ ਦਾ ਵਿਸ਼ਲੇਸ਼ਣ ਕਰ ਰਹੀਆਂਹਨ ਅਤੇ ਐੱਨ.ਆਰ.ਸੀ. 'ਚ ਥਾਂ-ਥਾਂ ਤਲਾਸ਼ੀ ਲੈ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਸ਼ੱਕੀ ਲੋਕਾਂ ਦੀ ਪਛਾਣ ਕੀਤੀ ਗਈ ਹੈ। ਦਿੱਲੀ ਪੁਲਸ ਨੇ ਇਸ ਘਟਨਾ ਦੇ ਸਿਲਸਿਲੇ 'ਚ 10 ਫਰਵਰੀ ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ। ਗਾਰਗੀ ਕਾਲਜ 'ਚ 6 ਫਰਵਰੀ ਨੂੰ ਆਯੋਜਿਤ 'ਰੇਵਿਏਰਾ' ਫੇਸਟ 'ਚ ਪੁਕਸ਼ਾਂ ਦਾ ਇਕ ਸਮੂਹ ਵੜ੍ਹ ਗਿਆ ਅਤੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ।


Inder Prajapati

Content Editor

Related News