2014-16 ਵਿਚਾਲੇ ਭਾਰਤ ''ਚ ਦਰਜ ਕੀਤੇ ਗਏ ਬਲਾਤਕਾਰ ਦੇ 1 ਲੱਖ 10 ਹਜ਼ਾਰ ਤੋਂ ਜ਼ਿਆਦਾ ਮਾਮਲੇ

07/18/2018 9:50:08 PM

ਨਵੀਂ ਦਿੱਲੀ— ਦੇਸ਼ ਦੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ਦੇਸ਼ 'ਚ 2014 ਤੋਂ 2016 ਦੇ ਵਿਚਕਾਰ ਬਲਾਤਕਾਰ ਦੇ 1,10,333 ਮਾਮਲੇ ਦਰਜ ਕੀਤੇ ਗਏ ਹਨ। ਰਾਜ ਸਭਾ 'ਚ ਬੋਲਦਿਆਂ ਰਿਜਿਜੂ ਨੇ ਕਿਹਾ ਕਿ 2016 ਦੌਰਾਨ ਭਾਰਤ 'ਚ ਬਲਾਤਕਾਰ ਦੇ 38,947 ਮਾਮਲੇ, 2015 'ਚ ਬਲਾਤਕਾਰ ਦੇ 34,651 ਤੇ 2014 'ਚ ਬਲਾਤਕਾਰ ਦੇ 36,735 ਮਾਮਲੇ ਦਰਜ ਕੀਤੇ ਗਏ ਸਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਲਿਖਤੀ ਬਿਆਨ 'ਚ ਕਿਹਾ ਕਿ ਔਰਤਾਂ ਖਿਲਾਫ ਅਪਰਾਧਾਂ ਦੇ 2016 'ਚ 3,38,954 ਮਾਮਲੇ, 2015 'ਚ 3,29,243 ਤੇ ਸਾਲ 2014 'ਚ ਔਰਤਾਂ ਖਿਲਾਫ ਅਪਰਾਧਾਂ ਦੇ 3,39,457 ਮਾਮਲੇ ਦਰਜ ਕੀਤੇ ਗਏ ਸਨ।