ਨੇਤਨਯਾਹੂ ਨੇ ਭਾਰਤ ਨੂੰ ਕਿਹਾ, ''ਤੁਹਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ''

08/14/2020 11:40:31 PM

ਯੇਰੂਸ਼ਲਮ - ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ 'ਬਹੁਤ ਚੰਗਾ ਦੋਸਤ' ਦੱਸਦੇ ਹੋਏ ਉਨ੍ਹਾਂ ਨੂੰ ਅਤੇ ਦੇਸ਼ ਦੀ ਜਨਤਾ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਦੀ ਸ਼ਾਮ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ।

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਟਵੀਟ ਵਿਚ ਕਿਹਾ ਕਿ ਮੇਰੇ ਬਹੁਤ ਚੰਗੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਅਤੇ ਸ਼ਾਨਦਾਰ ਭਾਰਤ ਦੇ ਸਾਰੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ। ਤੁਹਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ। ਉਨ੍ਹਾਂ ਨੇ ਸੱਬਾਤ ਸ਼ੁਰੂ ਹੋਣ ਤੋਂ ਪਹਿਲਾਂ ਇਹ ਟਵੀਟ ਕੀਤਾ ਜਦ ਇਸ ਯਹੂਦੀ ਦੇਸ਼ ਵਿਚ ਸਰਕਾਰੀ ਕੰਮਕਾਜ ਆਮ ਤੌਰ 'ਤੇ ਰੁਕ ਜਾਂਦਾ ਹੈ। ਸੱਬਾਤ ਯਹੂਦੀ ਧਰਮ ਵਿਚ ਇਕ ਛੁੱਟੀ ਦਾ ਦਿਨ ਹੈ ਅਤੇ ਹਫਤੇ ਦਾ 7ਵਾਂ ਦਿਨ ਹੈ। ਨੇਤਨਯਾਹੂ ਨੇ ਹਿੰਦੀ ਵਿਚ ਲਿੱਖਿਆ ਕਿ ਸੁਤੰਤਰਤਾ ਦਿਵਸ ਦੀਆਂ ਵਧਾਈਆਂ। ਟਵੀਟ ਵਿਚ ਮੋਦੀ ਅਤੇ ਨੇਤਨਯਾਹੂ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ। 


Khushdeep Jassi

Content Editor

Related News